ਸੈਲਾ ਖੁਰਦ, (ਅਰੋਡ਼ਾ)- ਬੀਤੀ ਰਾਤ ਇਥੋਂ ਦੇ ਮੇਨ ਰੋਡ ’ਤੇ ਖਡ਼੍ਹੇ ਲੋਡਡ ਟਰੱਕ ਨਾਲ ਕੈਂਟਰ ਦੇ ਟਕਰਾਉਣ ਨਾਲ ਉਸ ’ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਮਾਹਿਲਪੁਰ ਤੋਂ ਆ ਰਹੇ ਕੈਂਟਰ ਨੰਬਰ ਪੀ ਬੀ 65 ਜੇ-1903 ਜੋ ਬਲਾਚੌਰ ਵੱਲ ਜਾ ਰਿਹਾ ਸੀ, ਦੀ ਰੋਡ ’ਤੇ ਬੱਜਰੀ ਨਾਲ ਭਰੇ ਖੜ੍ਹੇ ਟਰੱਕ ਨੰਬਰ ਪੀ ਬੀ 03 ਜ਼ੈੱਡ-8211 ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਕੈਂਟਰ ਚਾਲਕ ਰੋਮੀ ਪੁੱਤਰ ਹੁਸਨ ਲਾਲ ਵਾਸੀ ਬਸਰਾ ਮੋਹਾਲੀ ਤੇ ਉਸ ਦਾ ਇਕ ਹੋਰ ਸਾਥੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਕੈਂਟਰ ’ਚ ਬੈਠਾ ਤੀਜਾ ਵਿਅਕਤੀ ਸੁਰਿੰਦਰ ਸਿੰਘ ਪੁੱਤਰ ਤਰਸੇਮ ਵਾਸੀ ਤੇਜ ਪਲਾਵਾ ਨੇਡ਼ੇ ਬਲਾਚੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਐੱਸ. ਡੀ. ਕਾਲਜ ਦੇ ਪ੍ਰਿੰਸੀਪਲ ’ਤੇ ਜਾਨ-ਲੇਵਾ ਹਮਲਾ
NEXT STORY