ਟਾਂਡਾ ਉਡ਼ਮੁਡ਼,(ਪੰਡਿਤ)- ਟਾਂਡਾ-ਹੁਸ਼ਿਆਰਪੁਰ ਰੋਡ ’ਤੇ ਪਿੰਡ ਹੰਬਡ਼ਾਂ ਨਜ਼ਦੀਕ ਅੱਜ ਦੋ ਟਰੱਕਾਂ ਵਿਚਕਾਰ ਹੋਈ ਆਹਮੋ-ਸਾਹਮਣੀ ਭਿਆਨਕ ਟੱਕਰ ਕਾਰਣ ਦੋਵਾਂ ਦੇ ਚਾਲਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਬਾਅਦ ’ਚ ਇਕ ਟਰੱਕ ਚਾਲਕ ਦੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸਾ ਸਵੇਰੇ 7 ਵਜੇ ਦੇ ਕਰੀਬ ਬਾਬੇ ਦਾ ਢਾਬਾ ਨਜ਼ਦੀਕ ਵਾਪਰਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵਾਂ ਟਰੱਕਾਂ ਦੇ ਪਰਖੱਚੇ ਉੱਡ ਗਏ ਅਤੇ ਚਾਲਕ ਉਨ੍ਹਾਂ ਵਿਚ ਬੁਰੀ ਤਰ੍ਹਾਂ ਫਸ ਗਏ।
ਟਾਂਡਾ ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਅਤੇ ਗੈਸ ਕਟਰ ਨਾਲ ਟਰੱਕਾਂ ਨੂੰ ਕੱਟ ਕੇ ਦੋ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਦੋਵਾਂ ਗੰਭੀਰ ਜ਼ਖ਼ਮੀ ਚਾਲਕਾਂ ਨੂੰ ਬਾਹਰ ਕੱਢ ਕੇ ਇਲਾਜ ਲਈ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਭੇਜਿਆ, ਜਿੱਥੇ ਟਰੱਕ ਚਾਲਕ ਰਾਮਜੀ ਪੁੱਤਰ ਵਿਨੋਦ ਨਿਵਾਸੀ ਬਿਹਾਰ ਦੀ ਮੌਤ ਹੋ ਗਈ, ਜਦਕਿ ਦੂਜਾ ਟਰੱਕ ਚਾਲਕ ਗਣੇਸ਼ ਪੁੱਤਰ ਸ਼ਮਸ਼ੇਰ ਸਿੰਘ ਨਿਵਾਸੀ ਮੁਕੇਰੀਆਂ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਟਾਂਡਾ ਪੁਲਸ ਦੇ ਐੱਸ. ਆਈ. ਜਸਬੀਰ ਸਿੰਘ ਬਰਾਡ਼ ਹਾਦਸੇ ਦੀ ਜਾਂਚ ਕਰ ਰਹੇ ਹਨ।
ਹੋਮ ਗਾਰਡ ਦੇ ਜਵਾਨ ਦੀ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ
NEXT STORY