ਨਡਾਲਾ (ਸ਼ਰਮਾ)— ਨਡਾਲਾ ਪੁਲਸ ਵੱਲੋਂ ਇਕ ਔਰਤ ਕੋਲੋਂ ਮੋਬਾਇਲ ਖੋਹਣ ਵਾਲੇ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ ਜਦਕਿ ਉਸ ਦਾ ਇਕ ਸਾਥੀ ਅਜੇ ਫਰਾਰ ਹੈ। ਇਸ ਸਬੰਧੀ ਥਾਣਾ ਮੁਖੀ ਸੁਭਾਨਪੁਰ ਜਸਪਾਲ ਸਿੰਘ ਅਤੇ ਚੌਕੀ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਬੀਤੀ 7 ਸਤੰਬਰ ਨੂੰ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨਡਾਲਾ ਦੇ ਡੇਰਾ ਕਾਰ ਸੇਵਾ ਕੋਲ ਅੱਡਾ ਨਡਾਲਾ ਤੋਂ ਘਰ ਜਾ ਰਹੀ ਕੌਂਸਲਰ ਦਲਜੀਤ ਕੌਰ ਪਤਨੀ ਦਲਵਿੰਦਰ ਸਿੰਘ ਦਾ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ ਸਨ।
ਇਸ ਸਬੰਧੀ ਥਾਣਾ ਸੁਭਾਨਪੁਰ 'ਚ ਲੁਟੇਰਿਆਂ ਖਿਲਾਫ ਮਾਮਲਾ ਦਰਜ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਕਾਬੂ ਲੁਟੇਰੇ ਦਲਬੀਰ ਸਿੰਘ ਉਰਫ ਧੀਰੂ ਪੁੱਤਰ ਜੀਤ ਰਾਮ ਵਾਸੀ ਮੇਤਲਾ ਥਾਣਾ ਭੁਲੱਥ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਘਟਨਾ ਸਮੇਂ ਇਕ ਹੋਰ ਨੌਜਵਾਨ ਸਾਜਨ ਕੁਮਾਰ ਪੁੱਤਰ ਮਨਜੀਤ ਰਾਮ ਵਾਸੀ ਭੁਲੱਥ ਗਰਬੀ ਵੀ ਨਾਲ ਸੀ। ਪਰਮਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਕੁਝ ਦਿਨ ਪਹਿਲਾਂ ਵੀ ਨਡਾਲਾ ਢਿਲਵਾਂ ਸੜਕ 'ਤੇ ਬੈਂਕਾਂ ਕੋਲ ਪੈਦਲ ਜਾ ਰਹੇ ਗੁਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਭੁੱਕੂਵਾਲ ਦਾ ਮੋਬਾਇਲ ਖੋਹ ਲਿਆ ਸੀ। ਪੁਲਸ ਨੇ ਲੁਟੇਰਿਆਂ ਵੱਲੋਂ ਖੋਹੇ ਮੋਬਾਇਲ ਕਬਜ਼ੇ 'ਚ ਲੈ ਲਏ ਹਨ ਅਤੇ ਫਰਾਰ ਹੋਏ ਦੂਜੇ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਏ. ਐੱਸ. ਆਈ. ਹਰਜਿੰਦਰ ਸਿੰਘ, ਹੌਲਦਾਰ ਜਸਵਿੰਦਰ ਸਿੰਘ ਮੁਣਸ਼ੀ ਰਾਜਿੰਦਰ ਕੁਮਾਰ ਅਤੇ ਹੋਰ ਮੌਜੂਦ ਸਨ।
ਮਾਮਲਾ ਧਨੰਜੇ ਖੁਦਕੁਸ਼ੀ ਦਾ, ਦੋ ਹਫਤਿਆਂ ਬਾਅਦ ਵੀ ਪੁਲਸ ਦੇ ਹੱਥ ਖਾਲੀ
NEXT STORY