ਰੂਪਨਗਰ (ਵਿਜੇ ਸ਼ਰਮਾ)-ਪਿੱਠੂ ਬੈਗ ’ਚੋਂ 5 ਕਿੱਲੋ ਭੁੱਕੀ ਬਰਾਮਦ ਹੋਣ 'ਤੇ ਸਿਟੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਰੂਪਨਗਰ ਬੱਸ ਅੱਡਾ ਮੌਜੂਦ ਸੀ ਤਾਂ ਮੁਖਬਰ ਨੇ ਦੱਸਿਆ ਕਿ ਮੁਲਜ਼ਮ ਭੁੱਕੀ ਲੈ ਕੇ ਆ ਰਿਹਾ ਹੈ, ਜਿਸ ਨੂੰ ਚੈੱਕ ਕਰਨ 'ਤੇ ਪਿੱਠੂ ਬੈਗ ’ਚੋਂ 5 ਕਿੱਲੋ ਭੁੱਕੀ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਹਰਜਾਪ ਸਿੰਘ ਜਾਪਾ ਪੁੱਤਰ ਜੋਗਿੰਦਰ ਸਿੰਘ ਪਿੰਡ ਸਰਥਲੀ ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫ਼ਤਾਰ ਕਰਕੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਪਰਚਾ ਦਰਜ ਕਰ ਲਿਆ।
ਕੁੱਕੀ ਢਾਬ ’ਚ ਦਿਨ-ਦਿਹਾੜੇ ਸਾਬਕਾ ਕਾਨੂੰਗੋ ਦੇ ਘਰ ’ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ
NEXT STORY