ਜਲੰਧਰ, (ਬੁਲੰਦ)- ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਜ਼ੋਰਾ ਸਿੰਘ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਜੇ ਸੰਸਦ ’ਚ ਪਹੁੰਚਣ ਦਾ ਮੌਕਾ ਮਿਲਦਾ ਹੈ ਤਾਂ ਆਮ ਲੋਕਾਂ ਨੂੰ ਅੱਗੇ ਵਧਾਉਣ ਤੇ ਤਰੱਕੀ ਕਰਨ ਦਾ ਇਕ ਸਮਾਨ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਜੇ ਉਹ ਲੋਕ ਸਭਾ ਚੋਣਾਂ ਜਿੱਤਦੇ ਹਨ ਤਾਂ ਜਲੰਧਰ ਦੇ ਲੋਕਾਂ ਲਈ ਤਰੱਕੀ ਦੇ ਰਾਹ ਖੋਲ੍ਹ ਦੇਣਗੇ। ਕੇਂਦਰ ਸਰਕਾਰ ਦੀ ਜਿੰਨੀਆਂ ਵੀ ਭਲਾਈ ਦੀਆਂ ਯੋਜਨਾਵਾਂ ਹਨ, ਸਾਰੀਆਂ ਜਲੰਧਰ ’ਚ ਲਾਗੂ ਹੋਣਗੀਆਂ। ਨੌਜਵਾਨਾਂ ਨੂੰ ਰੋਜ਼ਗਾਰ ਤੇ ਨੌਕਰੀਆਂ ਦੇ ਨਵੇਂ ਮੌਕੇ ਮਿਲਣਗੇ।
ਸ਼ਰਾਬੀ ਨੇ ਘਰ ਨੂੰ ਲਾਈ ਅੱਗ, ਇਲਾਕੇ ’ਚ ਮਚੀ ਹਫੜਾ-ਦਫੜੀ
NEXT STORY