ਜਲੰਧਰ (ਦੀਪਕ)— ਜਲੰਧਰ ਦੇ ਦਮੋਰੀਆ ਪੁੱਲ 'ਤੇ ਗੱਤਿਆਂ ਨਾਲ ਭਰਿਆ ਓਵਰਲੋਡਿਡ ਟਰੱਕ ਦੇ ਪਲਟਣ ਦੀ ਸੂਚਨਾ ਮਿਲੀ ਹੈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਟਰੱਕ ਡਰਾਈਵਰ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਤੋਂ ਮਕੇਰੀਆਂ ਦੇ ਵੱਲ ਗੱਤਿਆਂ ਨਾਲ ਭਰਿਆ ਟਰੱਕ ਲੈ ਕੇ ਜਾ ਰਹੇ ਸਨ ਅਤੇ ਜਿਵੇਂ ਹੀ ਉਹ ਦਮੋਰੀਆ ਪੁੱਲ ਦੇ ਮੋੜ 'ਤੇ ਪੁੱਜੇ ਤਾਂ ਇਕ ਐਂਗਲ ਦੇ ਟੁੱਟਣ ਕਰਕੇ ਟਰੱਕ ਬੇਕਾਬੂ ਹੋ ਗਿਆ।
ਇਸ ਦੌਰਾਨ ਟਰੱਕ ਇਕ ਸਾਈਡ ਵੱਲ ਨੂੰ ਪਲਟ ਗਿਆ। ਟਰੱਕ ਦੇ ਪਲਟਣ ਕਰਕੇ ਟ੍ਰੈਫਿਕ 'ਚ ਥੋੜ੍ਹੀ ਬਹੁਤ ਪਰੇਸ਼ਾਨੀ ਆਈ, ਜਿਸ ਨੂੰ ਬਾਅਦ 'ਚ ਦੁਰੱਸਤ ਕਰ ਦਿੱਤਾ ਗਿਆ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਉਥੋਂ ਲੰਘ ਰਿਹਾ ਹੈ।
ਬੂਟਾ ਮੰਡੀ 'ਚ ਮੇਲੇ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਮੁੱਖ ਮੁਲਜ਼ਮ ਅਜੇ ਵੀ ਫਰਾਰ
NEXT STORY