ਬਲਾਚੌਰ/ਕਾਠਗਡ਼੍ਹ, (ਤਰਸੇਮ ਕਟਾਰੀਆ/ਭੂੰਬਲਾ)- ਬਲਾਚੌਰ-ਚੰਡੀਗਡ਼੍ਹ ਮੁੱਖ ਮਾਰਗ ’ਤੇ ਪਿੰਡ ਮਾਜਰਾ ਅੱਡਾ ਨਜ਼ਦੀਕ ਦੋਆਬਾ ਕਾਲਜ ਦੇ ਕੋਲ ਇਕ ਐਂਬੂਲੈਂਸ ਦੇ ਪਲਟਣ ਨਾਲ ਸਵਾਰ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਨਵਾਂਸ਼ਹਿਰ ਤੋਂ ਇਕ ਐਂਬੂਲੈਂਸ ਚੰਡੀਗਡ਼੍ਹ ਵਿਖੇ ਮਰੀਜ਼ ਛੱਡ ਕੇ ਵਾਪਸ ਨਵਾਂਸ਼ਹਿਰ ਆ ਰਹੀ ਸੀ ਜਦੋਂ ਉਕਤ ਸਥਾਨ ’ਤੇ ਪਹੁੰਚੀ ਤਾਂ ਕਿਸੇ ਵਾਹਨ ਵਲੋਂ ਸਾਈਡ ਵੱਜਣ ’ਤੇ ਬੇਕਾਬੂ ਹੋ ਕੇ ਪਲਟੀਆਂ ਖਾਂਦੀ ਸਡ਼ਕ ਕਿਨਾਰੇ ਪਏ ਮਿੱਟੀ ਦੇ ਢੇਰ ਨਾਲ ਜਾ ਟਕਰਾਈ। ਲੋਕਾਂ ਦੀ ਸਹਾਇਤਾ ਨਾਲ ਸਵਾਰ ਵਿਅਕਤੀਆਂ ਨੂੰ ਬਾਹਰ ਕੱਢਿਆ ਜਿਨ੍ਹਾਂ ’ਚੋਂ 2 ਜ਼ਖਮੀ ਹੋ ਗਏ ਅਤੇ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ,ਜਿਨ੍ਹਾਂ ਨੂੰ ਹਸਪਤਾਲ ਵਿਖੇ ਭੇਜ ਦਿੱਤਾ ਗਿਆ।
ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 531ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY