ਹੁਸ਼ਿਆਰਪੁਰ, (ਘੁੰਮਣ)- ਦਿ ਰੈਵਨਿਊ ਪਟਵਾਰ ਯੂਨੀਅਨ ਵੱਲੋਂ ਤਹਿਸੀਲ ਹੁਸ਼ਿਆਰਪੁਰ ’ਚ ਕੰਮਕਾਜ ਠੱਪ ਕਰਕੇ ਅੱਜ ਡੀ. ਸੀ. ਬਠਿੰਡਾ ਦੇ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਸਮੂਹ ਪਟਵਾਰੀਆਂ ਵੱਲੋਂ ਦੋ ਦਿਨ ਲਈ ਸਮੂਹਿਕ ਛੁੱਟੀ ਲਈ ਗਈ ਹੈ, ਜਿਸ ਕਾਰਨ ਦੋ ਦਿਨ ਤੱਕ ਪਟਵਾਰਖਾਨੇ ’ਚ ਕੰਮਕਾਜ ਠੱਪ ਰਹੇਗਾ। ਯੂਨੀਅਨ ਦੇ ਤਹਿਸੀਲ ਪ੍ਰਧਾਨ ਦਲਜੀਤ ਸਿੰਘ ਦੀ ਅਗਵਾਈ ’ਚ ਦਿੱਤੇ ਗਏ ਇਸ ਧਰਨੇ ’ਚ ਜ਼ਿਲਾ ਪ੍ਰਧਾਨ ਵਰਿੰਦਰ ਕੁਮਾਰ ਰੱਤੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਰੱਤੀ ਨੇ ਕਿਹਾ ਕਿ ਰੈਵਨਿਊ ਪਟਵਾਰ ਯੂਨੀਅਨ ਬਠਿੰਡਾ ਦਾ ਇਕ ਵਫ਼ਦ ਜਦੋਂ ਆਪਣੇ ਜ਼ਿਲਾ ਪ੍ਰਧਾਨ ਦੀ ਅਗਵਾਈ ’ਚ ਡੀ. ਸੀ. ਬਠਿੰਡਾ ਨਾਲ ਮਿਲਣ ਗਿਆ ਤਾਂ ਡੀ. ਸੀ. ਵੱਲੋਂ ਜ਼ਿਲਾ ਪ੍ਰਧਾਨ ਨੂੰ ਅਪਮਾਨਿਤ ਕਰਕੇ ਦਫ਼ਤਰ ਤੋਂ ਬਾਹਰ ਜਾਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਵੱਲੋਂ ਇਸ ਤਰ੍ਹਾਂ ਦਾ ਵਿਵਹਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਲਾ ਪ੍ਰਧਾਨ ਵਰਿੰਦਰ ਰੱਤੀ ਨੇ ਕਿਹਾ ਕਿ ਤਹਿਸੀਲ ਵਿਖੇ 14 ਦਸੰਬਰ ਨੂੰ ਵੀ ਕੰਮਕਾਜ ਠੱਪ ਰੱਖਿਆ ਜਾਵੇਗਾ।
ਕੀ ਹਨ ਪਟਵਾਰੀਆਂ ਦੀਆਂ ਹੋਰ ਮੰਗਾਂ : ਆਗੂਆਂ ਨੇ ਇਹ ਵੀ ਮੰਗ ਕੀਤੀ ਕਿ 4-9-14 ਦੀ ਤਰੱਕੀ ਦਿੱਤੀ ਜਾਵੇ, ਮਹਿਲਾ ਪਟਵਾਰੀਆਂ ਲਈ ਵੱਖਰਾ ਬਾਥਰੂਮ ਤਿਆਰ ਕਰਵਾਇਆ ਜਾਵੇ, ਪਟਵਾਰੀਆਂ ’ਤੇ ਹੋਣ ਵਾਲੇ ਨਾਜਾਇਜ਼ ਪਰਚਿਆਂ ਦੀ ਵਿਭਾਗੀ ਜਾਂਚ ਕਰਵਾਈ ਜਾਵੇ, ਪਟਵਾਰੀਆਂ ਨੂੰ ਪਦਉੱਨਤ ਕਰਕੇ ਕਾਨੂੰਨਗੋ ਦੇ ਖਾਲੀ ਪਏ ਅਹੁਦਿਆਂ ’ਤੇ ਤਾਇਨਾਤ ਕੀਤਾ ਜਾਵੇ ਆਦਿ ਮੰਗਾਂ ਪੂਰੀਆਂ ਕੀਤੀਆਂ ਜਾਣ।
ਇਸ ਮੌਕੇ ਜਸਵਿੰਦਰ ਸਿੰਘ, ਅਵਤਾਰ ਸਿੰਘ, ਵਰਿੰਦਰ ਸ਼ਰਮਾ, ਸਾਹਿਲ ਅਰੋਡ਼ਾ, ਕਾਨੂੰਨਗੋ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਕ੍ਰਿਸ਼ਨ ਲਾਲ ਮਨੋਚਾ, ਪਰਮਜੀਤ ਸਿੰਘ, ਕਮਲਜੀਤ ਸਿੰਘ ਤੇ ਕੁਲਦੀਪ ਸਿੰਘ ਆਦਿ ਵੀ ਮੌਜੂਦ ਸਨ।
ਸਵੱਛ ਭਾਰਤ ਅਭਿਆਨ ਨੂੰ ਗ੍ਰਹਿਣ ਲਾ ਰਹੇ ਸ਼ਹਿਰ ’ਚ ਗੰਦਗੀ ਦੇ ਅੰਬਾਰ
NEXT STORY