ਭੁਲੱਥ (ਭੂਪੇਸ਼)-ਕੁਝ ਸਮਾਂ ਸ਼ਾਂਤਮਈ ਮਹੌਲ ਬਣੇ ਰਹਿਣ ਬਾਅਦ ਹੁਣ ਲੰਘੇ ਡੇਢ ਤੋਂ 2 ਮਹੀਨੇ ਦੇ ਕਾਰਜਕਾਲ ਦੌਰਾਨ ਥਾਣਾ ਭੁਲੱਥ ਦੀ ਹਦੂਦ ਦੇ ਅੰਦਰ ਦੇ ਖੇਤਰਾਂ ਵਿਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਨਕਾਬਪੋਸ਼ ਲੁਟੇਰਿਆਂ ਵੱਲੋਂ ਅੰਜਾਮ ਦੇਣ ਕਾਰਨ ਲੋਕਾਂ ’ਚ ਸਹਿਮ ਦਾ ਮਹੌਲ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸਤਿਸੰਗ ਘਰ ਦੇ ਨੇੜਿਓਂ ਸ਼ਾਮ ਸੈਰ ਕਰਦੀਆਂ ਔਰਤਾਂ ’ਚ ਇਕ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ, ਉਂਗਲ ’ਚ ਪਾਈ ਮੁੰਦਰੀ ਲੁਟੇਰੇ ਲੁੱਟ ਕੇ ਲੈ ਗਏ। ਇਸ ਤੋਂ ਇਲਾਵਾ ਬੀਤੇ ਦਿਨ ਹੀ ਲੇਟੇਰਿਆਂ ਵੱਲੋਂ ਖੱਸਣ ਬੈਂਕ ’ਚੋਂ ਕੈਸ਼ ਕੱਢਵਾਂ ਕੇ ਆ ਰਹੇ ਵਿਅਕਤੀ ਦੇ ਘਰ ਪੁੱਜ ਕੇ ਨਕਦੀ ਲੁੱਟ ਲਈ ਗਈ।
ਇਹ ਵੀ ਪੜ੍ਹੋ: ਪੰਜਾਬ 'ਚ 4 ਨਵੰਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
ਇਕ ਹੋਰ ਮਾਮਲੇ ’ਚ ਕਿਸੇ ਵਿਅਕਤੀ ਦਾ ਫੋਨ ਲੁੱਟ ਲਿਆ ਗਿਆ। ਅੱਜ ਸ਼ਾਮ ਤੋਂ ਵੀ ਪਹਿਲਾਂ ਇਕ ਬੱਚੇ ਕੋਲੋਂ ਰਾਜਪੁਰ ਰੋਡ ਤੋਂ ਮੋਬਾਇਲ ਖੋਹ ਲੈ ਗਿਆ। ਹਾਲਾਂਕਿ ਭੁਲੱਥ ਪੁਲਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦਾ ਅਕਸਰ ਦਾਅਵਾ ਕਰਦੀ ਰਹਿੰਦੀ ਹੈ ਪਰ ਹਕੀਕਤ ਕੁਝ ਹੋਰ ਹੀ ਹੈ। ਅਜਿਹੇ ਜ਼ਿਆਦਾਤਰ ਮਾਮਲੇ ਅਣਟ੍ਰੇਸ ਹੀ ਰਹਿੰਦੇ ਹਨ। ਜੋ ਥਾਣਿਆਂ ਦੀਆਂ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਂਧੇ ਹਨ। ਸਥਾਨਕ ਲੋਕਾਂ ਨੇ ਐੱਸ. ਐੱਸ. ਪੀ. ਕੋਲੋਂ ਪੁਲਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਫਿਲੌਰ ਦੇ ਸਾਬਕਾ SHO ਭੂਸ਼ਣ ਕੁਮਾਰ 'ਤੇ ਹੋਵੇਗੀ ਵੱਡੀ ਕਾਰਵਾਈ! ਹੋਰ ਅਧਿਕਾਰੀ ਵੀ ਰਡਾਰ 'ਤੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਲਵਾੜਾ ਪੁਲਸ ਵੱਲੋਂ NDPS ਐਕਟ ਤਹਿਤ ਇਕ ਵਿਅਕਤੀ ਕਾਬੂ
NEXT STORY