ਜਲੰਧਰ (ਜ. ਬ.)– ਕੂੜੇ ਦੇ ਡੰਪ ਨਾਲ ਲੱਗਦੀ ਕੰਧ ’ਤੇ ਲੱਗੇ ਆਮ ਆਦਮੀ ਪਾਰਟੀ ਦੇ ਬੋਰਡ ’ਤੇ ਮਾਤਾ ਰਾਣੀ ਦੀ ਤਸਵੀਰ ਨੂੰ ਲੈ ਕੇ ਰੁਦਰ ਸੈਨਾ ਸੰਗਠਨ ਅਤੇ ਹੋਰ ਹਿੰਦੂ ਨੌਜਵਾਨਾਂ ਨੇ ਦੋਆਬਾ ਚੌਂਕ ਵਿਚ ਜ਼ਬਰਦਸਤ ਵਿਰੋਧ ਕੀਤਾ। ਇਸੇ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੋਰਡ ’ਤੇ ਕਾਲਖ਼ ਵੀ ਮਲੀ ਗਈ। ਰੁਦਰ ਸੈਨਾ ਦੇ ਮੋਹਿਤ ਸ਼ਰਮਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਵੋਟਾਂ ਖਾਤਿਰ ਹਿੰਦੂ ਦੇਵੀ-ਦੇਵਤਾਵਾਂ ਦੀ ਬੇਅਦਬੀ ਕੀਤੀ ਗਈ ਤਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸੇ ਵੀ ਪਾਰਟੀ ਨੇ ਜੇਕਰ ਇਸ ਤਰ੍ਹਾਂ ਦਾ ਕੰਮ ਕੀਤਾ ਤਾਂ ਉਸ ਦਾ ਬਾਈਕਾਟ ਕੀਤਾ ਜਾਵੇਗਾ।
ਰੁਦਰ ਸੈਨਾ ਵੱਲੋਂ ਦੋਆਬਾ ਚੌਂਕ ਵਿਚ ਸੈਂਕੜੇ ਸਾਥੀਆਂ ਸਮੇਤ ਰੋਸ ਪ੍ਰਦਰਸ਼ਨ ਕੀਤਾ ਗਿਆ। ਕੇਜਰੀਵਾਲ ਦੇ ਬੋਰਡ ’ਤੇ ਕਾਲਖ਼ ਮਲਦਿਆਂ ਸੰਗਠਨ ਦੇ ਵਾਈਸ ਚੇਅਰਮੈਨ ਮੋਹਿਤ ਸ਼ਰਮਾ ਨੇ ਕਿਹਾ ਕਿ ਸਨਾਤਨ ਧਰਮ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ’ਤੇ ਜਲਦ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਕਰਨ ਵਾਲਿਆਂ ’ਤੇ ਕਾਰਵਾਈ ਨਾ ਕੀਤੀ ਗਈ ਤਾਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਵਿਰੋਧ ਦਾ ਲੋਕਾਂ ਨੇ ਲੱਭਿਆ ਅਨੋਖਾ ਢੰਗ, ‘ਦੁਸਹਿਰੇ’ ’ਤੇ ਨਸ਼ਾ, ਅੱਤਵਾਦ ਤੇ ਮੰਗਾਂ ਲਈ ਸੜਨ ਲੱਗੇ ਆਗੂਆਂ ਦੇ ਪੁਤਲੇ
ਸੰਗਠਨ ਦੇ ਪ੍ਰਧਾਨ ਦਿਨੇਸ਼ ਨੇ ਕਿਹਾ ਕਿ ਦੁਸਹਿਰੇ ਦੇ ਸ਼ੁੱਭ ਦਿਨ ’ਤੇ ਉਹ ਕਿਸੇ ਵੀ ਤਰ੍ਹਾਂ ਨਾਲ ਸ਼ਹਿਰ ਦਾ ਮਾਹੌਲ ਖ਼ਰਾਬ ਨਹੀਂ ਕਰਨਾ ਚਾਹੁੰਦੇ, ਇਸ ਲਈ ਬਹੁਤ ਮਰਿਆਦਾ ਭਰੇ ਢੰਗ ਨਾਲ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਕੋਲ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਹਿੰਦੂ ਸਮਾਜ ਵਿਚ ਦੁਰਗਾ ਮਾਤਾ ਦੇ ਅਪਮਾਨ ਅਤੇ ਸਨਾਤਨ ਧਰਮ ਦੀ ਬੇਅਦਬੀ ਵਿਰੁੱਧ ਬਹੁਤ ਰੋਸ ਹੈ ਅਤੇ ਹਿੰਦੂ ਸਮਾਜ ਆਮ ਆਦਮੀ ਪਾਰਟੀ ਖ਼ਿਲਾਫ਼ ਸੜਕਾਂ ’ਤੇ ਉਤਰਨ ਨੂੰ ਤਿਆਰ ਹੈ। ਚੇਅਰਮੈਨ ਦਿਆਲ ਵਰਮਾ ਨੇ ਕਿਹਾ ਕਿ ਇਹ ਸਿਆਸੀ ਮੁੱਦਾ ਨਹੀਂ ਹੈ ਅਤੇ ਇਸ ਬੇਅਦਬੀ ਦਾ ਪੂਰੇ ਸਨਾਤਨ ਸਮਾਜ ਨੂੰ ਇਕੱਠੇ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਭਗਤ ਸਿੰਘ ਚੌਂਕ ਸਥਿਤ ਕੂੜੇ ਦੇ ਡੰਪ ’ਤੇ ਆਮ ਆਦਮੀ ਪਾਰਟੀ ਦੇ ਬੈਨਰ ’ਤੇ ਮਾਤਾ ਰਾਣੀ ਦੀ ਫੋਟੋ ਲੁਆ ਕੇ ਪ੍ਰਚਾਰ ਦੀ ਨੀਅਤ ਨਾਲ ਲਾਇਆ ਬੋਰਡ ਆਮ ਆਦਮੀ ਪਾਰਟੀ ਲਈ ਸਿਰਦਰਦ ਬਣ ਗਿਆ ਹੈ। ਕੂੜੇ ਦੇ ਡੰਪ ’ਤੇ ਮਾਤਾ ਰਾਣੀ ਦੀ ਫੋਟੋ ਲਾਉਣ ਦਾ ਰੁਦਰ ਸੈਨਾ ਸਮੇਤ ਕਈ ਹੋਰ ਹਿੰਦੂ ਸੰਗਠਨਾਂ ਨੇ ਵਿਰੋਧ ਕੀਤਾ ਹੈ। ਰੁਦਰ ਸੈਨਾ ਦੇ ਮੋਹਿਤ ਸ਼ਰਮਾ ਨੇ ਕਿਹਾ ਸੀ ਕਿ ਕਾਫ਼ੀ ਸਮੇਂ ਤੋਂ ਹਿੰਦੂ ਦੇਵੀ-ਦੇਵਤਿਆਂ ਦਾ ਕਿਸੇ ਨਾ ਕਿਸੇ ਢੰਗ ਨਾਲ ਅਪਮਾਨ ਹੁੰਦਾ ਆਇਆ ਹੈ, ਜੋ ਕਿ ਹੁਣ ਸਹਿਣ ਨਹੀਂ ਹੋਵੇਗਾ। ਹੁਣ ਇਹ ਗਲਤੀ ਮੁਆਫ਼ੀ ਦੇ ਕਾਬਿਲ ਨਹੀਂ ਹੋਵੇਗੀ ਅਤੇ ਬੋਰਡ ਲਾਉਣ ਵਾਲਿਆਂ ਅਤੇ ਜਿਹੜੇ-ਜਿਹੜੇ ਲੋਕਾਂ ਦੀ ਬੋਰਡ ’ਤੇ ਫੋਟੋ ਛਪੀ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦੀਵਾਲੀ ’ਤੇ ਲੱਗਣ ਵਾਲੇ ਪਟਾਕਿਆਂ ’ਤੇ ਜੇਕਰ ਕੋਈ ਧਾਰਮਿਕ ਤਸਵੀਰ ਦੇਖੀ ਗਈ ਤਾਂ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਵੀ ਉਹ ਐਕਸ਼ਨ ਲੈਣਗੇ। ਪ੍ਰਦਰਸ਼ਨ ਵਿਚ ਦਿਨੇਸ਼ ਕੁਮਾਰ, ਵਿਕਾਸ ਭਾਰਦਵਾਜ, ਵਿਸ਼ਾਲ ਸ਼ਰਮਾ, ਆਸ਼ੀਸ਼ ਗੌਤਮ, ਅਜੈ ਕੁਮਾਰ, ਗੌਰਵ ਨਰੂਲਾ, ਗੌਰਵ ਕਵਾਤੜਾ, ਰਿਤੇਸ਼ ਗੁਪਤਾ, ਕਰਨ ਗੰਡੋਤਰਾ, ਸ਼ਿਵਮ ਸ਼ਰਮਾ, ਪੰਡਿਤ ਦਿਨੇਸ਼ ਸ਼ਾਸਤਰੀ, ਦਿਵਾਕਰ ਭਾਰਦਵਾਜ, ਕਮਲ ਢੱਲ, ਬੰਟੀ ਢੱਲ, ਮਨੀਸ਼ ਸ਼ਰਮਾ ਆਦਿ ਸੈਂਕੜੇ ਨੌਜਵਾਨ ਸ਼ਾਮਲ ਸਨ।
ਇਹ ਵੀ ਪੜ੍ਹੋ: ਦੁਸਹਿਰੇ ਦੇ ਤਿਉਹਾਰ ਮੌਕੇ ਦੋ ਕਰੋੜ ਦੀਆਂ ਜਲੇਬੀਆਂ ਖਾ ਗਏ ਜਲੰਧਰ ਵਾਸੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਗਵਾਨ ਰਾਮ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦੀ ਅਹਿਮ ਲੋੜ : ਡਾ. ਚੀਮਾ
NEXT STORY