ਗੜ੍ਹਸ਼ੰਕਰ,(ਸ਼ੋਰੀ): ਸ਼ਹਿਰ ਦੇ ਪਿੰਡ ਗੋਲੀਆਂ ਦੇ ਰੇਲਵੇ ਫਾਟਕ ਨੇੜੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਗੋਲੀਆਂ ਦੇ ਰੇਲਵੇ ਫਾਟਕ ਉੱਪਰ ਇਕ ਵਿਅਕਤੀ ਦੀ ਰੇਲ ਦੀ ਚਪੇਟ 'ਚ ਆ ਜਾਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ।ਪਿੰਡ ਗੁਜ਼ਰਪੁਰ ਦਾ ਜਸਵਿੰਦਰ ਸਿੰਘ ਪੁੱਤਰ ਚੈਨ ਰਾਮ ਉਮਰ 35 ਸਾਲ ਜੇਜੋਂ ਤੋਂ ਜਲੰਧਰ ਦਰਮਿਆਨ ਜਾ ਰਹੀ ਡੀ ਐੱਮ ਯੂ ਟਰੇਨ ਦੀ ਚਪੇਟ ਵਿੱਚ ਆ ਗਿਆ। ਮੌਕੇ 'ਤੇ ਰੇਲਵੇ ਪੁਲਸ ਨਵਾਂਸ਼ਹਿਰ ਤੋਂ ਨਰਿੰਦਰ ਕੁਮਾਰ ਪਹੁੰਚ ਕੇ ਤਫਸ਼ੀਸ਼ ਵਿੱਚ ਜੁੱਟ ਗਏ ਸਨ।
ਕੋਰੋਨਾ ਵਾਇਰਸ ਨਾਲ ਮਰੇ ਨਵਾਂਸ਼ਹਿਰ ਦੇ ਮ੍ਰਿਤਕ ਦੇ 6 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਪਾਜ਼ੀਟਿਵ
NEXT STORY