ਜਲੰਧਰ (ਕਮਲੇਸ਼)— ਨਵੇਂ ਪੈਟਰੋਲ ਪੰਪ ਲਈ ਐੱਨ. ਓ. ਸੀ. ਜਾਰੀ ਕੀਤੇ ਜਾਣ ਵਾਲੇ ਕੁਝ ਮਾਮਲਿਆਂ 'ਚ ਬਿਨਾਂ ਨਿਯਮ ਤੇ ਸ਼ਰਤਾਂ ਨੂੰ ਪੂਰਾ ਹੋਣ ਦੇ ਬਾਵਜੂਦ ਕਈ ਆਵੇਦਕਾਂ ਨੂੰ ਐੱਨ. ਓ. ਸੀ. ਜਾਰੀ ਹੋ ਰਹੀ ਹੈ। ਕਈ ਅਜਿਹੇ ਮਾਮਲਿਆਂ 'ਚ ਘੱਟ ਚੌੜਾਈ ਵਾਲੀਆਂ ਸੜਕਾਂ 'ਤੇ ਵੀ ਪੈਟਰੋਲ ਪੰਪ ਲਾਉਣ ਲਈ ਨਿਗਮ ਦੇ ਬਿਲਡਿੰਗ ਬ੍ਰਾਂਚ ਵਿਭਾਗ ਵੱਲੋਂ ਐੱਨ. ਓ. ਸੀ. ਜਾਰੀ ਕੀਤੀ ਗਈ ਹੈ। ਅਜਿਹੇ ਮਾਮਲੇ ਜ਼ਿਆਦਾ ਹੋਣ ਕਾਰਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਹ ਫੈਸਲਾ ਲਿਆ ਹੈ ਕਿ ਬਿਲਡਿੰਗ ਬ੍ਰਾਂਚ ਵੱਲੋਂ ਦਿੱਤੀ ਜਾ ਰਹੀ ਐੱਨ. ਓ. ਸੀ. ਦੀ ਕ੍ਰਾਸ ਚੈਕਿੰਗ ਹੁਣ ਫੂਡ ਸਪਲਾਈ ਦਾ ਨੋਡਲ ਵਿਭਾਗ ਕਰੇਗਾ ਤੇ ਜੇਕਰ ਕੋਈ ਸ਼ਰਤ ਆਵੇਦਕਾਂ ਵਲੋਂ ਪੂਰੀ ਨਹੀਂ ਕੀਤੀ ਗਈ ਹੈ ਤਾਂ ਐੱਨ. ਓ. ਸੀ. ਨੂੰ ਕੈਂਸਲ ਕਰ ਦਿੱਤਾ ਜਾਵੇਗਾ।
ਕਈ ਪੈਟਰੋਲ ਪੰਪਾਂ 'ਤੇ ਡਿੱਗ ਸਕਦੀ ਹੈ ਗਾਜ
ਕਈ ਅਜਿਹੇ ਪੈਟਰੋਲ ਪੰਪ ਜਿਨ੍ਹਾਂ ਨੂੰ ਐੱਨ. ਓ. ਸੀ. ਜਾਰੀ ਕੀਤੀ ਗਈ ਹੈ ਪਰ ਇਸ ਦੇ ਮਾਪਦੰਡ ਪੂਰੇ ਨਹੀਂ ਹਨ, ਉਨ੍ਹਾਂ 'ਤੇ ਵੀ ਗਾਜ ਡਿੱਗਣੀ ਨਿਸ਼ਚਿਤ ਹੈ। ਇਸ ਲਈ ਇਕ ਵਿਭਾਗ ਬਣਾਇਆ ਜਾਵੇਗਾ ਜੋ 1 ਸਾਲ ਤੋਂ ਨਵੇਂ ਪੈਟਰੋਲ ਪੰਪ ਲਈ ਜਾਰੀ ਕੀਤੀ ਗਈ ਐੱਨ. ਓ. ਸੀ. ਦੀ ਕ੍ਰਾਸ ਚੈਕਿੰਗ ਕਰੇਗਾ।
ਪੈਟਰੋਲੀਅਮ ਐਸੋਸੀਏਸ਼ਨ ਨੇ ਕਈ ਸਰਕਾਰੀ ਵਿਭਾਗਾਂ ਨੂੰ ਦਿੱਤੀ ਚਿਤਾਵਨੀ
ਪੈਟਰੋਲ ਪੰਪ ਦੇ ਆਵੇਦਨ ਲਈ ਨਿਯਮ ਅਤੇ ਸ਼ਰਤਾਂ ਦੀ ਚੈਕਿੰਗ 11 ਸਰਕਾਰੀ ਵਿਭਾਗਾਂ ਵਲੋਂ ਕੀਤੀ ਜਾਂਦੀ ਹੈ। ਅਜਿਹੇ 'ਚ ਪੰਜਾਬ ਪੈਟਰੋਲੀਅਮ ਐਸੋਸੀਸ਼ਨ ਨੇ 11 ਵਿਭਾਗਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਬਿਨਾਂ ਨਿਯਮ ਅਤੇ ਸ਼ਰਤਾਂ ਦੀ ਪਾਲਣਾ ਦੇ ਕੋਈ ਐੱਨ. ਓ. ਸੀ. ਜਾਰੀ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਵਿਭਾਗਾਂ ਖਿਲਾਫ ਉਹ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
NEXT STORY