ਫਗਵਾੜਾ,(ਜਲੋਟਾ) : ਸ਼ਹਿਰ 'ਚ ਦੇਰ ਰਾਤ ਮੰਡਲ ਭਾਜਪਾ ਪ੍ਰਧਾਨ ਦੇ ਘਰ ਨੇੜੇ ਰਹਿੰਦੇ ਲੋਕਾਂ ਨਾਲ ਦੇਰ ਰਾਤ ਵਿਵਾਦ ਹੋ ਗਿਆ। ਜਾਣਕਾਰੀ ਮੁਤਾਬਕ ਚਾਚੋਕੀ ਇਲਾਕੇ 'ਚ ਦੋ ਧਿਰਾਂ ਵਿਚਾਲੇ ਤਣਾਅ ਪੈਦਾ ਹੋ ਗਿਆ, ਜਿਸ ਦੌਰਾਨ ਫਗਵਾੜਾ ਭਾਜਪਾ ਪ੍ਰਧਾਨ ਪਰਮਜੀਤ ਪੰਮਾ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਵਿਵਾਦ ਦੀ ਖਬਰ ਮਿਲਦੇ ਹੀ ਪੁਲਸ ਥਾਣਾ ਸਿਟੀ ਅਤੇ ਭਾਰੀ ਗਿਣਤੀ 'ਚ ਭਾਜਪਾ ਆਗੂ ਮੌਕੇ 'ਤੇ ਪਹੁੰਚ ਗਏ। ਪੁਲਸ ਭਾਜਪਾ ਆਗੂ ਪੰਮਾ ਨੂੰ ਥਾਣੇ ਲੈ ਗਈ। ਹਾਲਾਂਕਿ ਇਸ ਮਾਮਲੇ ਬਾਰੇ ਅਜੇ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ।
ਹਨ੍ਹੇਰੀ ਕਾਰਨ ਸ਼ਹਿਰ 'ਚ 1 ਹਜ਼ਾਰ ਤਕ ਵਧ ਗਏ ਬਿਜਲੀ ਦੇ ਫਾਲਟ
NEXT STORY