ਫਗਵਾੜਾ,(ਜਲੋਟਾ)— ਅੱਜ ਦੇਰ ਰਾਤ ਫਗਵਾੜਾ 'ਚ ਸ਼ਿਵ ਸੈਨਾ ਦੇ ਇਕ ਸੀਨੀਅਰ ਆਗੂ ਵਿਪਨ ਸ਼ਰਮਾ ਦੇ ਭਤੀਜੇ ਰਿਤੇਸ਼ ਸ਼ਰਮਾ 'ਤੇ ਕੁੱਝ ਹਥਿਆਬੰਦ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ, ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਰਿਤੇਸ਼ ਦੀ ਸੜਕ ਵਿਚਾਲੇ ਉਕਤ ਨੌਜਵਾਨਾਂ ਨਾਲ ਗੱਡੀ ਦੇ ਹਾਰਨ ਵਜਾਉਣ ਨੂੰ ਲੈ ਕੇ ਬਹਿਸ ਹੋ ਗਈ। ਕਾਰ ਸਵਾਰ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ ਅਤੇ ਉਨ੍ਹਾਂ ਨੇ ਬਹਿਸ ਦੌਰਾਨ ਰਿਤੇਸ਼ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ। ਰਿਤੇਸ਼ ਨੂੰ ਸਥਾਨਕ ਲੋਕਾਂ ਵਲੋਂ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜੌਹਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ। ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਨੇ ਰਿਤੇਸ਼ 'ਤੇ ਜਾਨਲੇਵਾ ਹਮਲਾ ਕੀਤਾ।
ਵਿਵਾਦਾਂ ਦੀ ਜੱਫੀ 'ਤੇ ਬੋਲੇ ਸਿੱਧੂ, ਇਕ ਜੱਫੀ ਜੇ ਲਾਂਘਾ ਖੋਲ੍ਹੇ ਤਾਂ ਦੂਜੀ ਜੱਫੀ ਪਾਈਏ
NEXT STORY