ਸੁਲਤਾਨਪੁਰ ਲੋਧੀ, (ਜੋਸ਼ੀ)- ਅੱਜ ਨਗਰ ਕੌਂਸਲ ਦੇ ਕਰਮਚਾਰੀਆਂ ਇੰਸਪੈਕਟਰ ਪ੍ਰਦੀਪ ਕੁਮਾਰ ਦੀ ਅਗਵਾਈ ’ਚ ਆਰਿਆ ਸਮਾਜ ਰੋਡ, ਸ੍ਰੀ ਬੇਰ ਸਾਹਿਬ ਰੋਡ ’ਤੇ ਰੇਲਵੇ ਰੋਡ ਦੇ ਦੁਕਾਨਦਾਰਾਂ ਦੀਆਂ ਦੁਕਾਨਾਂ ਚੈੱਕ ਕੀਤੀਆਂ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ। ਇਸ ਦੌਰਾਨ 4 ਹਜ਼ਾਰ ਦਾ ਜੁਰਮਾਨਾ ਵੀ ਵਸੂਲਿਆ। ਇਸੇ ਤਰ੍ਹਾਂ ਬਿਨਾਂ ਕੁਨੈਕਸ਼ਨ ਚੱਲ ਰਹੇ ਵਾਟਰ ਸਪਲਾਈ ਦੇ ਕੁਨੈਕਸ਼ਨ ਵੀ ਚੈਕ ਕੀਤੇ ਤੇ ਤਿੰਨ ਵਿਅਕਤੀਆਂ ਦੇ ਨਾਜਾਇਜ਼ ਵਾਟਰ ਸਪਲਾਈ ਦੇ ਚੱਲ ਰਹੇ ਕੁਨੈਕਸ਼ਨ ਬੰਦ ਕੀਤੇ ਤੇ ਇਕ-ਇਕ ਹਜ਼ਾਰ ਰੁਪਏ ਜੁਰਮਾਨਾ ਕਰ ਕੇ ਨਕਦ ਵਸੂਲ ਕੀਤਾ।
ਕਾਰਜ ਸਾਧਕ ਅਫਸਰ ਬਲਜੀਤ ਸਿੰਘ ਨੇ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਬਿਨਾਂ ਮਨਜ਼ੂਰੀ ਵਾਟਰ ਸਪਲਾਈ ਦੇ ਕੁਨੈਕਸ਼ਨ, ਜਿਨ੍ਹਾਂ ਦੇ ਵੀ ਘਰਾਂ ’ਚ ਚੱਲ ਰਹੇ ਉਹ ਮਨਜ਼ੂਰੀ ਲੈਣ ਅਤੇ ਸਰਕਾਰ ਵੱਲੋਂ ਬੰਦ ਕੀਤੇ ਪਲਾਸਟਿਕ ਦੇ ਲਿਫਾਫੇ ਨਾ ਵਰਤਣ। ਇਸ ਮੌਕੇ ਸੰਜੀਵ ਕੁਮਾਰ, ਪ੍ਰਦੀਪ ਕੁਮਾਰ, ਸੰਨੀ, ਗਗਨ, ਜਤਿੰਦਰ ਤੇ ਰਕੇਸ਼ ਵੀ ਨਾਲ ਸਨ।
4 ਘੰਟੇ ਲੇਟ ਪਹੁੰਚੀ ਸਪਾਈਸਜੈੱਟ ਦੀ ਫਲਾਈਟ
NEXT STORY