ਸੈਲਾ ਖੁਰਦ, (ਅਰੋਡ਼ਾ)- ਸੈਲਾ ਖੁਰਦ ਪੁਲਸ ਨੇ ਲੁੱਟ ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ। ਜ਼ਿਲਾ ਪੁਲਸ ਮੁਖੀ ਏਲੀਚੇਲਿਅਨ ਤੇ ਡੀ.ਐੱਸ.ਪੀ. ਗਡ਼੍ਹਸ਼ੰਕਰ ਸਤੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਸਪੈਕਟਰ ਸੁਭਾਸ਼ ਬਾਠ ਥਾਣਾ ਮੁਖੀ ਮਾਹਿਲਪੁਰ ਵੱਲੋਂ ਮਾਡ਼ੇ ਅਨਸਰਾਂ ਤੇ ਲੁੱਟ ਖੋਹ ਕਰਨ ਵਾਲੇ ਵਿਅਕਤੀਆਂ ਦੀ ਚੈਕਿੰਗ ਸਬੰਧੀ ਚਲਾਈ ਮੁਹਿੰਮ ਤਹਿਤ ਏ.ਐੱਸ.ਆਈ. ਰਾਕੇਸ਼ ਕੁਮਾਰ ਇੰਚਾਰਜ ਸੈਲਾ ਪੁਲਸ ਚੌਕੀ ਸਾਥੀ ਕਰਮਚਾਰੀਆਂ ਸਮੇਤ ਇਲਾਕਾ ਗਸ਼ਤ ਤੇ ਸਪੈਸ਼ਲ ਨਾਕਾਬੰਦੀ ਦੇ ਸਬੰਧ ’ਚ ਸੈਲਾ ਖੁਰਦ ਮੌਜੂਦ ਸੀ। ਇਸ ਦੌਰਾਨ ਅਸ਼ੋਕਾ ਦੇਵੀ ਪਤਨੀ ਸਵ. ਹਰਮੇਸ਼ ਲਾਲ ਵਾਸੀ ਸੈਲਾ ਖੁਰਦ ਨੇ ਪੁਲਸ ਨੂੰ ਦੱਸਿਆ ਕਿ 25 ਮਈ ਨੂੰ ਅੱਡਾ ਸੈਲਾ ਖੁਰਦ ਵਿਖੇ ਬਰਤਨਾਂ ਦੀ ਦੁਕਾਨ ’ਤੇ ਆਈ ਸੀ। ਸ਼ਾਮ ਨੂੰ ਕਰੀਬ 4 ਵਜੇ ਮੇਰੇ ਹੱਥ ’ਚ ਫਡ਼ੇ ਲਿਫਾਫੇ ’ਚ ਇਕ ਮੋਬਾਇਲ ਫੋਨ ਤੇ 3500 ਰੁਪਏ ਨਕਦ ਸਨ ਤੇ ਮਾਹਿਲਪੁਰ ਵੱਲੋਂ ਆ ਰਹੇ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਸਵਾਰ 2 ਨੌਜਵਾਨ ਲੁਟੇਰਿਆਂ ਨੇ ਉਸ ਪਾਸੋਂ ਲਿਫਾਫਾ ਖੋਹ ਲਿਆ ਤੇ ਗਡ਼੍ਹਸ਼ੰਕਰ ਵੱਲ ਭੱਜ ਗਏ। ਜਿਨ੍ਹਾਂ ਦੀ ਪਛਾਣ ਪਵਨਜੀਤ ਸਿੰਘ ਪੁੱਤਰ ਸੋਹਣ ਸਿੰਘ ਤੇ ਹਰਜੀਤ ਕੁਮਾਰ ਪੁੱਤਰ ਸੁਰਿੰਦਰ ਪਾਲ ਸਿੰਘ ਪਿੰਡ ਸੋਨਾ ਥਾਣਾ ਚੱਬੇਵਾਲ ਵਜੋਂ ਹੋਈ। ਪੁਲਸ ਨੇ ਦੋਹਾਂ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਖੋਹਿਆ ਮੋਬਾਇਲ ਫੋਨ ਤੇ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ। ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ ਮਾਰਨ ਵਾਲੀ ਭੋਲੇ ਭੋਗਪੁਰ ਕਾਬੂ
NEXT STORY