ਜਲੰਧਰ, (ਮਹੇਸ਼)- ਦਿਹਾਤ ਪੁਲਸ ਥਾਣਾ ਪਤਾਰਾ ਨੇ ਸ਼ਰਾਰਤੀ ਅਨਸਰਾਂ ’ਤੇ ਸ਼ਿਕੰਜਾ ਕੱਸਦਿਆਂ ਵੀਰਵਾਰ ਨੂੰ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਅਤੇ ਚਲਾਨ ਕੱਟੇ। ਤੱਲ੍ਹਣ ਪਿੰਡ ਦੇ ਕੋਲ ਕੀਤੀ ਨਾਕਾਬੰਦੀ ਦੌਰਾਨ ਏ. ਐੱਸ. ਆਈ. ਮੇਜਰ ਸਿੰਘ ਨੇ ਨਿਕਲਣ ਵਾਲੇ ਸਾਰੇ ਵਾਹਨਾਂ ’ਤੇ ਨਜ਼ਰ ਰੱਖੀ ਅਤੇ ਸ਼ੱਕੀ ਲੋਕਾਂ ਦੇ ਵਾਹਨ ਰੁਕਵਾ ਕੇ ਉਨ੍ਹਾਂ ਦੀ ਚੈਕਿੰਗ ਕੀਤੀ। ਬਹੁਤ ਸਾਰੇ ਨੌਜਵਾਨ ਪੁਲਸ ਦਾ ਨਾਕਾ ਵੇਖ ਕੇ ਦੂਰੋਂ ਹੀ ਭੱਜਦੇ ਵੇਖੇ ਗਏ। ਏ. ਐੱਸ. ਆਈ. ਮੇਜਰ ਸਿੰਘ ਨੇ ਕਿਹਾ ਕਿ ਜ਼ਿਲਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਗੇ ਵੀ ਇਹ ਮੁਹਿੰਮ ਜਾਰੀ ਰਹੇਗੀ।
ਅੱਤਵਾਦੀ ਫੈਜ਼ਲ ਬਸ਼ੀਰ ਨੇ ਖੁਦ ਨੂੰ ਬੀਮਾਰ ਦੱਸ ਕੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੀਤੀ ਕੋਸ਼ਿਸ਼
NEXT STORY