ਮੱਲੀਆਂ ਕਲਾਂ (ਟੁੱਟ)— ਨਵੇਂ ਸਾਲ ਦੇ ਪਹਿਲੇ ਦਿਨ ਹੀ ਏ. ਐੱਸ. ਆਈ. ਲਵਲੀਨ ਕੁਮਾਰ ਦੀ ਪੁਲਸ ਪਾਰਟੀ ਵੱਲੋਂ ਗਸ਼ਤ ਦੌਰਾਨ ਇਕ ਕਾਰ ਸਵਾਰ ਨੌਜਵਾਨ ਨੂੰ 6 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਲਵਲੀਨ ਕੁਮਾਰ ਨੇ ਦੱਸਿਆ ਕਿ ਉੱਗੀ ਪੁਲਸ ਚੌਕੀ ਨੇ ਗਸ਼ਤ ਦੌਰਾਨ ਸੁੱਖਾ ਪੁੱਤਰ ਸੁਰਜੀਤ ਅਤੇ ਅਵਿਨਾਸ਼ ਪੁੱਤਰ ਸਤਪਾਲ ਦੋਵੇਂ ਪਿੰਡ ਹੇਰਾ ਵਾਸੀ ਆਪਣੀ ਗੱਡੀ 'ਚ ਸਵਾਰ ਹੋ ਕੇ ਕਾਲਾ ਸੰਘਿਆਂ ਤੋਂ ਪਿੰਡ ਹੇਰਾ ਵੱਲ ਜਾ ਰਹੇ ਸਨ ਤਾਂ ਪੁਲਸ ਨੂੰ ਵੇਖ ਕੇ ਗੱਡੀ ਛੱਡ ਕੇ ਫਰਾਰ ਹੋ ਗਏ । ਪੁਲਸ ਨੂੰ ਗੱਡੀ 'ਚੋਂ ਰਾਜਸਥਾਨ ਵ੍ਹਿਸਕੀ ਦੀਆਂ 6 ਪੇਟੀਆਂ ਬਰਾਮਦ ਹੋਈਆਂ ।
ਤੀਜੀ ਵਾਰ ਨਾਬਾਲਗਾ ਨੂੰ ਭਜਾ ਕੇ ਫਰਾਰ ਹੋਇਆ ਨੌਜਵਾਨ
NEXT STORY