ਜਲੰਧਰ (ਵੈੱਬ ਡੈਸਕ) : ਡਰੱਗ ਤਸਕਰਾਂ ਨਾਲ ਕਥਿਤ ਸਬੰਧਾਂ ਦੇ ਮਾਮਲੇ 'ਚ 'ਪੰਜਾਬ ਏਕਤਾ ਪਾਰਟੀ' ਬਣਾਉਣ ਵਾਲੇ ਸੁਖਪਾਲ ਖਹਿਰਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਡੱਰਗ ਤਸਕਰੀ ਨਾਲ ਸਬੰਧਿਤ ਮਾਮਲੇ 'ਚ ਸੁਖਪਾਲ ਖਹਿਰਾ ਖਿਲਾਫ ਫਾਜ਼ਿਲਕਾ ਅਦਾਲਤ ਨੇ ਸੰਮਨ ਜਾਰੀ ਕੀਤੇ ਸਨ। ਦੂਜੇ ਪਾਸੇ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 12ਵੇਂ ਅਤੇ ਨਵਜੋਤ ਸਿੱਧੂ ਨੂੰ 21ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਕਾਂਗਰਸ ਲਈ ਪ੍ਰਚਾਰ ਕਰਨਗੇ ਕੈਪਟਨ ਤੇ ਸਿੱਧੂ
ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਦੇ 40 ਸਟਾਰ ਪ੍ਰਚਾਰਕ ਯੂ. ਪੀ. ਵਿਚ ਹੋਣ ਵਾਲੀਆਂ ਪਹਿਲੇ ਅਤੇ ਦੂਜੇ ਪੜਾਅ ਦੀਆਂ ਚੋਣਾਂ ਵਿਚ ਪ੍ਰਚਾਰ ਕਰਨਗੇ।
ਸੁਖਪਾਲ ਖਹਿਰਾ ਦੀ ਪਟੀਸ਼ਨ 'ਤੇ ਸੁਪਰੀਮ ਕਰੋਟ ਵਲੋਂ ਫੈਸਲਾ ਸੁਰੱਖਿਅਤ
ਡਰੱਗ ਤਸਕਰਾਂ ਨਾਲ ਕਥਿਤ ਸਬੰਧਾਂ ਦੇ ਮਾਮਲੇ 'ਚ 'ਪੰਜਾਬੀ ਏਕਤਾ ਪਾਰਟੀ' ਬਣਾਉਣ ਵਾਲੇ ਸੁਖਪਾਲ ਖਹਿਰਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਸੰਗਰੂਰ ਤੋਂ ਐਲਾਨ ਹੁੰਦਿਆਂ ਹੀ ਭਗਵੰਤ 'ਤੇ ਵਰ੍ਹੇ ਖਾਲਸਾ (ਵੀਡੀਓ)
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਸੰਗਰੂਰ ਤੋਂ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ।
ਜਦੋਂ 'ਕੈਪਟਨ' ਵੀ ਚੋਣ ਜ਼ਾਬਤੇ 'ਚ ਫਸ ਗਏ...
ਲੋਕ ਸਭਾ ਚੋਣਾਂ ਕਾਰਨ ਸੂਬੇ 'ਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਅਤੇ ਇਸ ਦੌਰਾਨ ਰੋਜ਼ਾਨਾ ਚੋਣ ਜ਼ਾਬਤੇ ਦੀ ਉਲੰਘਣਾ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।
ਰਾਹੁਲ ਗਾਂਧੀ ਦਾ 'ਘੱਟੋ-ਘੱਟ ਆਮਦਨ ਪ੍ਰੋਗਰਾਮ' ਇਤਿਹਾਸਕ ਕਦਮ : ਜਾਖੜ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ 'ਘੱਟੋ-ਘੱਟ ਆਮਦਨ ਪ੍ਰੋਗਰਾਮ' ਨੂੰ ਇਤਿਹਾਸਕ ਕਦਮ ਦੱਸਿਆ ਹੈ।
ਸੰਤੋਖ ਚੌਧਰੀ ਦੇ ਗੋਦ ਲਏ ਪਿੰਡ ਦਾ ਹਾਲ ਤਰਸਯੋਗ, ਸ਼ੁੱਧ ਪਾਣੀ ਨੂੰ ਤਰਸੇ ਲੋਕ (ਤਸਵੀਰਾਂ)
ਲੋਕ ਸਭਾ ਹਲਕਾ ਜਲੰਧਰ ਦੇ ਅਧੀਨ ਆਉਂਦੇ ਫਿਲੌਰ ਦੇ ਪਿੰਡ ਗੰਨਾ ਨੂੰ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਗੋਦ ਲਿਆ ਹੋਇਆ ਹੈ।
ਪੰਜਾਬ ਪੁਲਸ ਨੇ ਕਰ 'ਤੀ ਹੱਦ, ਬੱਕਰੇ ਦਾ ਵੀ ਕੱਟਿਆ ਚਲਾਨ! (ਵੀਡੀਓ)
ਅਕਸਰ ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਸ ਇਕ ਨਵਾਂ ਕਾਰਨਾਮਾ ਚਰਚਾ 'ਚ ਹੈ। ਇਸ ਵਾਰ ਤਾਂ ਪੁਲਸ ਨੇ ਹੱਦ ਹੀ ਕਰ ਦਿੱਤੀ ਅਤੇ ਬੱਕਰੇ ਨੂੰ ਤੀਜੀ ਸਵਾਰੀ ਦੱਸ ਚਲਾਨ ਕਰਨ 'ਤੇ ਤੁਰ ਗਈ।
ਪੰਜਾਬ ਪੁਲਸ ਦਾ ਮਸ਼ਹੂਰ ਜਵਾਨ, ਸਾਢੇ 7 ਫੁੱਟ ਹੈ ਕੱਦ ਇੰਝ ਕਰਦੈ ਡਿਊਟੀ
17 ਸਾਲ ਪਹਿਲਾਂ, ਇਕ ਬਜ਼ੁਰਗ ਸਿੱਖ ਵਿਅਕਤੀ ਨੇ ਜਗਦੀਪ ਸਿੰਘ ਨਾਲ ਇਕ ਤਸਵੀਰ ਲਈ ਬੇਨਤੀ ਕੀਤੀ ਸੀ। ਇਹ ਉਹ ਦਿਨ ਸਨ ਜਦੋਂ ਸੈਲਫੀ ਦਾ ਕਰੇਜ ਭਾਰਤ ਵਿਚ ਆਇਆ ਹੀ ਸੀ।
ਐੱਨ. ਆਰ. ਆਈ. ਮਹਿਲਾ ਦੇ ਕਤਲ 'ਚ ਵੱਡਾ ਖੁਲਾਸਾ, ਆਸਟ੍ਰੇਲੀਆ 'ਚੋਂ ਪਤੀ ਨੇ ਰਚੀ ਸਾਜ਼ਿਸ਼
14 ਮਾਰਚ ਨੂੰ ਪਿੰਡ ਬੱਗੇ ਕੇ ਪਿੱਪਲ ਤੋਂ ਸ਼ੱਕੀ ਹਾਲਾਤ ਵਿਚ ਲਾਪਤਾ ਹੋਈ ਐੱਨ. ਆਰ. ਆਈ. ਔਰਤ ਰਵਨੀਤ ਕੌਰ ਦੇ ਮਾਮਲੇ ਵਿਚ ਹੈਰਾਨੀਜਨਕ ਖੁਲਾਸਾ ਹੋਇਆ ਹੈ।
ਅੰਮ੍ਰਿਤਸਰ 'ਚ ਕੁੜੀ ਨੂੰ ਕੁੜੀ ਨਾਲ ਹੋਇਆ ਪਿਆਰ, ਥਾਣੇ ਪੁੱਜਿਆ ਮਾਮਲਾ (ਵੀਡੀਓ)
ਅੰਮ੍ਰਿਤਸਰ ਵਿਚ ਇਕ ਕੁੜੀ ਨੂੰ ਕੁੜੀ ਨਾਲ ਪਿਆਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿਆਰ ਇਸ ਹੱਦ ਤੱਕ ਹੋਇਆ ਕਿ ਗੱਲ ਵਿਆਹ ਤੱਕ ਪਹੁੰਚ ਗਈ ਪਰ ਜਿਵੇਂ ਹੀ ਸੰਦੀਪ ਦੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।
ਸੁਸਾਈਡ ਨੋਟ 'ਚ ਲਿਖਿਆ- ਸਾਈਂ ਜੀ ! ਮੈਂ ਤੁਹਾਡੇ ਕੋਲ ਆ ਰਿਹਾਂ
NEXT STORY