ਜਲੰਧਰ, (ਮ੍ਰਿਦੁਲ)- ਬਸਤੀ ਪੀਰਦਾਦ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ 26 ਸਾਲਾ ਲੜਕੀ ਨੂੰ ਗੱਡੀ ’ਚ ਬਿਠਾ ਕੇ ਰਾਜ ਨਗਰ ’ਚ ਲਿਜਾ ਕੇ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਗੈਸ ਸਿਲੰਡਰ ਬਲੈਕ ਕਰਨ ਵਾਲੇ ਵਾਂਟਿਡ ਮੁਲਜ਼ਮ ਰਾਜੂ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਲੜਕੀ ਨੇ ਆ ਕੇ ਸ਼ਿਕਾਇਤ ਦਿੱਤੀ ਕਿ ਉਹ ਰਾਤ ਨੂੰ 10 ਵਜੇ ਰਾਮ ਲੀਲਾ ਦੇਖਣ ਗਈ ਸੀ, ਜਿਥੇ ਰਸਤੇ ’ਚ ਰਾਜੂ ਨਾਮਕ ਵਿਅਕਤੀ ਨੇ ਆਪਣੀ ਕਾਰ ’ਚ ਉਸ ਨੂੰ ਜਬਰਨ ਬਿਠਾ ਕੇ ਲੈ ਗਿਆ। ਉਸ ਨੇ ਦੇਰ ਰਾਤ ਰਾਜ ਨਗਰ ’ਚ ਇਕ ਘਰ 'ਚ ਲਿਜਾ ਕੇ ਉਸ ਨਾਲ ਜਬਰ-਼ਜ਼ਨਾਹ ਕੀਤਾ ਤੇ ਬਾਅਦ ’ਚ ਉਸ ਨੂੰ ਰਾਜ ਨਗਰ ’ਚ ਸੁੱਟ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਲੋਕ ਉਸ ਨੂੰ ਘਰ ਲੈ ਗਏ ਤੇ ਪੁਲਸ ਨੂੰ ਬਿਆਨ ਦਰਜ ਕਰਵਾਏ। ਉਸ ਨੇ ਦੋਸ਼ ਲਾਇਆ ਕਿ ਰਾਜੂ ਗੈਸ ਸਿਲੰਡਰਾਂ ’ਚੋਂ ਗੈਸ ਕੱਢ ਕੇ ਅੱਗੇ ਬਲੈਕ ਕਰਦਾ ਹੈ। ਐੱਸ. ਐੱਚ. ਓ. ਘੁੰਮਣ ਨੇ ਦੱਸਿਆ ਕਿ ਰਾਜੂ ਨਾਮਕ ਮੁਲਜ਼ਮ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
2 ਦਿਨਾਂ ’ਚ 2 ਐੱਫ. ਆਈ. ਆਰਜ਼ ਦਰਜ ਕੀਤੀਅਾਂ ਇਕ ਮੁਲਜ਼ਮ ’ਤੇ : ਜ਼ਿਕਰਯੋਗ ਹੈ ਕਿ ਰਾਜੂ ’ਤੇ ਬੀਤੇ ਦਿਨ ਵੀ ਘਰੋਂ ਨਾਜਾਇਜ਼ ਤਰੀਕੇ ਨਾਲ ਸਿਲੰਡਰ ਰੱਖ ਕੇ ਉਸ ’ਚੋਂ ਗੈਸ ਕੱਢ ਕੇ ਅੱਗੇ ਬਲੈਕ ’ਚ ਵੇਚਣ ਦਾ ਕੇਸ ਦਰਜ ਕੀਤਾ ਗਿਆ ਹੈ। ਉਸ ਦੇ ਕਿਰਾਏ ਦੇ ਮਕਾਨ ’ਚ ਰੇਡ ਕਰ ਕੇ ਪੁਲਸ ਨੇ 28 ਸਿਲੰਡਰ ਬਰਾਮਦ ਕੀਤੇ ਸਨ। ਉਥੇ, ਅੱਜ ਇਕ ਲੜਕੀ ਵੱਲੋਂ ਜਬਰ-ਜ਼ਨਾਹ ਦੇ ਦੋਸ਼ ਲਾਉਣ ਤੋਂ ਬਾਅਦ ਉਸ ’ਤੇ ਕੇਸ ਦਰਜ ਕੀਤਾ ਹੈ। ਹਾਲਾਂਕਿ ਪੁਲਸ ਮੁਤਾਬਕ ਮੁਲਜ਼ਮ ਇਸ ਸਮੇਂ ਫਰਾਰ ਹੈ।
ਆਰਮੀ ਦੀ ਵਰਦੀ ਪਾ ਕੇ ਘੁੰਮ ਰਿਹਾ 20 ਸਾਲਾ ਮਾਲੀ ਗ੍ਰਿਫਤਾਰ
NEXT STORY