ਜਲੰਧਰ (ਸੋਨੂੰ)— ਗਣਤੰਤਰ ਦਿਵਸ ਦੇ ਮੌਕੇ ’ਤੇ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਕੇ ਡਿਊਟੀ ਨਿਭਾਅ ਰਿਹਾ ਹੈ। ਇਸੇ ਨੂੰ ਵੇਖਦੇ ਹੋਏ ਅੱਜ ਵੀ ਪੁਲਸ ਪ੍ਰਸ਼ਾਸਨ ਵੱਲੋਂ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ। ਇਸ ਦੇ ਨਾਲ-ਨਾਲ ਪੁਲਸ ਵੱਲੋਂ ਡੌਗ ਸਕਵਾਇਡ ਦੇ ਨਾਲ-ਨਾਲ ਪੂਰੇ ਇਲਾਕੇ ’ਚ ਵੀ ਚੈਕਿੰਗ ਕੀਤੀ ਗਈ। ਏ. ਸੀ. ਪੀ. ਹਰਿੰਦਰ ਗਿੱਲ, ਮੇਜਰ ਸਿੰਘ, ਚੌਂਕੀ ਇੰਚਾਰਜ ਸੁਜੀਤ ਸਿੰਘ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਇਥੇ ਦੱਸਣਯੋਗ ਹੈ ਕਿ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਸਮਾਰੋਹ ’ਚ ਲੋਕਾਂ ਦੀ ਭਾਰੀ ਗਿਣਤੀ ਨੂੰ ਵੇਖਦੇ ਹੋਏ ਅਤੇ ਟ੍ਰੈਫਿਕ ਵਿਵਸਥਾ ਨੂੰ ਸਹੀ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਸ ਕਮਿਸ਼ਨਰ ਜਲੰਧਰ ਵੱਲੋਂ ਬੱਸ ਸਟੈਂਡ ਤੋਂ ਆਉਣ-ਜਾਣ ਵਾਲੀਆਂ ਬੱਸਾਂ ਅਤੇ ਵਾਹਨਾਂ ਲਈ ਰੂਟ ਵੀ ਡਾਇਵਰਟ ਕੀਤੇ ਗਏ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਇਹ ਅਪੀਲ ਵੀ ਕੀਤੀ ਗਈ ਹੈ ਕਿ ਇਲਾਕੇ ’ਚ ਕਿਸੇ ਵੀ ਸ਼ੱਕੀ ਵਿਅਕਤੀ, ਵਸਤੂ ਦਿੱਸਣ ’ਤੇ ਜ਼ਰੂਰ ਸੰਪਰਕ ਕੀਤਾ ਜਾਵੇ।
ਇਹ ਵੀ ਪੜ੍ਹੋ: ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ, ਸੰਘਰਸ਼ ਦੌਰਾਨ ਜਲਾਲਾਬਾਦ ਦੇ ਕਿਸਾਨ ਦੀ ਮੌਤ
ਇਹ ਕੀਤੇ ਗਏ ਡਾਇਵਰਟ ਚੌਂਕ
ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਲੋਕ ਜਲੰਧਰ ਬੱਸ ਸਟੈਂਡ/ਸ਼ਹਿਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਬੱਸਾਂ ਅਤੇ ਭਾਰੀ ਵਾਹਨ ਪੀ. ਏ. ਪੀ. ਚੌਂਕ-ਕਰਤਾਰਪੁਰ ਰੂਟ ਦਾ ਇਸਤੇਮਾਲ ਕਰਨਗੇ।
ਸਵੇਰੇ 7 ਤੋਂ ਦੁਪਹਿਰ 1 ਵਜੇ ਤੱਕ ਲੋਕ ਜਲੰਧਰ ਬੱਸ ਸਟੈਂਡ/ਸ਼ਹਿਰ ਤੋਂ ਨਕੋਦਰ-ਸ਼ਾਹਕੋਟ ਸਾਈਡ ਨੂੰ ਆਉਣ-ਜਾਣ ਵਾਲੇ ਵਾਹਨ ਬੱਸ ਸਟੈਂਡ-ਸਮਰਾ ਚੌਂਕ-ਕੂਲ ਰੋਡ- ਟਰੈਫਿਕ ਸਿਗਨਲ ਲਾਈਟਾਂ ਅਰਬਨ ਅਸਟੇਟ ਫੇਜ਼-2, ਸੀਟੀ ਇੰਸਟੀਚਿਊਟ ਵਾਇਆ ਪਿੰਡ ਪ੍ਰਤਾਪਪੁਰਾ ਰੂਟ ਦਾ ਇਸਤੇਮਾਲ ਕਰਨਗੇ ਅਤੇ ਵਡਾਲਾ ਚੌਂਕ-ਰਵਿਦਾਸ ਚੌਂਕ ਰੂਟ ਰਾਹÄ ਆਉਣ-ਜਾਣ ਦੀ ਮੁਕੰਮਲ ਮਨਾਹੀ ਰਹੇਗੀ।
ਇਹ ਵੀ ਪੜ੍ਹੋ: 26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ
ਸਟੇਡੀਅਮ ’ਚ ਆਉਣ ਵਾਲੇ ਦਰਸ਼ਕਾਂ ਦੇ ਵਾਹਨਾਂ ਅਤੇ ਬੱਸਾਂ ਲਈ ਇਹ ਹੋਣਗੇ ਪਾਰਕਿੰਗ ਸਥਾਨ
ਬੱਸ ਪਾਰਕਿੰਗ
ਮਿਲਕਬਾਰ-ਚੌਂਕ ਤੋਂ ਮਸੰਦ ਚੌਂਕ ਡੇਰਾ ਸਤਿਕਰਤਾਰ ਸੜਕ ਦੇ ਦੋਵੇਂ ਪਾਸੇ ਬੱਸਾਂ ਪਾਰਕਿੰਗ ਹੋ ਸਕਣਗੀਆਂ।
ਸਿਟੀ ਹਸਪਤਾਲ ਚੌਂਕ ਤੋਂ ਗੀਤਾ ਮੰਦਿਰ ਚੌਂਕ ਤੱਕ ਸੜਕ ਦੇ ਦੋਵੇਂ ਬੱਸਾਂ ਦੀ ਹੋਵੇਗੀ ਪਾਰਕਿੰਗ
ਇਹ ਵੀ ਪੜ੍ਹੋ: ਅਮਰੀਕਾ ਰਹਿੰਦੇ ਬੇਗੋਵਾਲ ਵਾਸੀ ਦੀ ਸੜਕ ਹਾਦਸੇ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਕਾਰ ਪਾਰਕਿੰਗ ਦਾ ਸਥਾਨ
ਮਿਲਕ ਬਾਰ ਚੌਂਕ ਤੋਂ ਮਸੰਦ ਚੌਂਕ ਡੇਰਾ ਸਤਿਕਰਤਾਰ ਸੜਕ ਦੇ ਦੋਵੇਂ ਪਾਸੇ
ਮਸੰਦ ਚੌਂਕ ਤੋਂ ਗੀਤਾ ਮੰਦਿਰ ਚੌਂਕ ਤੱਕ ਸੜਕ ਦੇ ਦੋਵੇਂ ਪਾਸੇ।
ਦੋਪਹੀਆ ਵਾਹਨ ਪਾਰਕਿੰਗ
ਸਿਟੀ ਹਸਪਤਾਲ ਚੌਂਕ ਤੋਂ ਏ. ਪੀ. ਜੇ. ਸਕੂਲ ਤੱਕ ਸੜਕ ਦੇ ਦੋਵੇਂ ਪਾਸੇ ਦੋਪਹੀਆ ਵਾਹਨ ਖੜ੍ਹੇ ਹੋ ਸਕਣਗੇ। ਟ੍ਰੈਫਿਕ ਪੁਲਸ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਗਣਤੰਤਰ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਲੱਗਦੇ ਮੇਨ ਰੋਡ ਅਤੇ ਲਿੰਕ ਰਸਤਿਆਂ ਦਾ ਇਸਤੇਮਾਲ ਕਰਨ ਦੀ ਬਜਾਏ ਬਦਲਵੇਂ ਰੂਟਾਂ ਅਤੇ ਪਾਰਕਿੰਗ ਦਾ ਇਸਤੇਮਾਲ ਕਰਨ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਧੀਆ ਕਾਰਗੁਜ਼ਾਰੀ ਲਈ ਗਣਤੰਤਰ ਦਿਵਸ ਮੌਕੇ AIG ਹਰਕਮਲ ਪ੍ਰੀਤ ਸਿੰਘ ਖ਼ੱਖ ਹੋਣਗੇ ਸਨਮਾਨਤ
NEXT STORY