ਫਗਵਾੜਾ (ਓਬਰਾਏ)— ਫਗਵਾੜਾ ਦੇ ਗੋਲ ਚੌਕ ਵਿਖੇ ਤੇਜ਼ ਰਫਤਾਰ ਟਰੈਕਟਰ ਚਾਲਕ ਨੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 1 ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਟਰੈਕਟਰ ਚਾਲਕ ਜੋ ਕਿ ਗੋਰਾਇਆ ਵੱਲੋਂ ਆ ਰਿਹਾ ਸੀ ਉਸ ਨੇ ਕਾਫੀ ਉੱਚੀ ਗਾਣਿਆ ਦੀ ਆਵਾਜ਼ ਕੀਤੀ ਹੋਈ ਸੀ। ਉਸ ਨੇ ਫਗਵਾੜਾ ਵਿਖੇ ਸਾਈਡ 'ਤੇ ਖੜ੍ਹੇ ਮੋਟਰਸਾਇਕਲ ਸਵਾਰ 2 ਵਿਅਕਤੀਆ ਨੂੰ ਟੱਕਰ ਮਾਰ ਦਿੱਤੀ, ਜਿਸ 'ਚ 1 ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖਮੀ ਹੋ ਗਿਆ। ਉੱਥੇ ਹੀ ਇਸ ਮਾਮਲੇ ਬਾਰੇ ਥਾਣਾ ਸਿਟੀ ਦੇ ਐੱਸ. ਐੱਚ. ਓ. ਵਿਜੇ ਕੁੰਵਰ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਢੱਕ ਪੰਡੋਰੀ ਵਜੋ ਹੋਈ ਹੈ, ਜਦਕਿ ਜ਼ਖਮੀ ਦੀ ਪਛਾਣ ਹਰਨੇਕ ਵਜੋਂ ਹੋਈ ਹੈ। ਉਨ੍ਹਾਂ ਮੁਤਾਬਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਨਰੇਸ਼ ਗੁਪਤਾ ਦੀ ਕਿਤਾਬ 'ਮੇਰੀ ਸਪੀਰਚਲ ਜਰਨੀ' ਲਾਸ ਏਂਜਲਸ 'ਚ ਰਿਲੀਜ਼
NEXT STORY