ਜਲੰਧਰ (ਵਰਿੰਦਰ)— ਜਲੰਧਰ-ਨਕੋਦਰ ਰੋਡ 'ਤੇ ਸੜਕ ਹਾਦਸਾ ਵਾਪਰਨ ਕਰਕੇ 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਿੰਡ ਬਾਦਸ਼ਾਹਪੁਰ ਦੇ ਨੇੜੇ ਛੋਟਾ ਹਾਥੀ, ਕਾਰ ਅਤੇ ਬੁਲੇਟ ਦੀ ਹੋਈ ਜ਼ਬਰਦਸਤ ਟੱਕਰ 'ਚ ਚਾਰ ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਲੋਕਾਂ ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਸਦੇ ਦੇ ਕਾਰਨ ਮੁੱਖ ਮਾਰਗ 'ਤੇ ਲੰਬਾ ਜਾਮ ਲੱਗਾ ਰਿਹਾ। ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ।
ਹੁਸ਼ਿਆਰਪੁਰ: ਪੁਲਸ ਵਲੋਂ ਗੋਦਾਮ 'ਤੇ ਛਾਪਾ, ਨਾਜਾਇਜ਼ ਪਟਾਕਿਆਂ ਦਾ ਜ਼ਖੀਰਾ ਬਰਾਮਦ
NEXT STORY