ਜਲੰਧਰ (ਮੇਹਰ) - ਨਕੋਦਰ-ਜਲੰਧਰ ਪ੍ਰਤਾਪਪੂਰਾ ਨੇੜੇ ਇਕ ਕਾਰ ਚਾਲਕ ਅਤੇ ਮੋਟਰਸਾਈਕਲ ਸਵਾਰ ਦੀ ਆਪਸ ’ਚ ਟੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਜਦੋਂ ਨੌਜਵਾਨ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੌਜਵਾਨ ਦੀ ਕਾਰ ਨਾਲ ਟੱਕਰ ਹੋ ਗਈ ਸੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਪਿਆ। ਹੇਠਾਂ ਡਿੱਗਦੇ ਸਾਰ ਉਸ ਦਾ ਸਿਰ ਫੱਟ ਗਿਆ, ਜਿਸ ਕਾਰਨ ਸੜਖਕ ’ਤੇ ਖੂਨ-ਖੂਨ ਹੋ ਗਿਆ।
ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਗਿਰੋਹ ਦਾ ਇਕ ਮੈਂਬਰ ਕਾਬੂ, 2 ਫਰਾਰ
NEXT STORY