ਜਲੰਧਰ (ਦੀਪਕ)— ਥਾਣਾ ਨੰਬਰ 6 ਦੇ ਅਧੀਨ ਆਉਂਦੇ ਲਿੰਕ ਰੋਡ 'ਤੇ ਇਕ ਟਰੱਕ ਚਾਲਕ ਮਹਿਲਾ ਨੂੰ ਕੁਚਲ ਕੇ ਫਰਰਾ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਿੰਗਾਰਾ ਸਿੰਘ ਹਸਪਤਾਲ ਦੇ ਕੋਲ ਟਰੱਕ ਵੱਲੋਂ ਇਕ ਐਕਟਿਵਾ ਚਾਲਕ ਮਹਿਲਾ ਨੂੰ ਕੁਚਲ ਦਿੱਤਾ ਗਿਆ।
ਹਾਦਸਾ ਵਾਪਰਨ ਤੋਂ ਬਾਅਦ ਮੌਕੇ 'ਤੇ ਟਰੱਕ ਚਾਲਕ ਉਕਤ ਸਥਾਨ ਤੋਂ ਭੱਜ ਗਿਆ ਪਰ ਗੁਰੂ ਨਾਨਕ ਮਿਸ਼ਨ ਚੌਕ 'ਚ ਲੱਗੇ ਨਾਕੇ ਤੋਂ ਜਦੋਂ ਟਰੱਕ ਨਿਕਲਿਆ ਤਾਂ ਕਿਸੇ ਅਣਪਛਾਤੇ ਨੇ ਉਥੇ ਖੜ੍ਹੇ ਏ. ਐੱਸ. ਆਈ. ਕੁਲਦੀਪ ਸਿੰਘ ਨੂੰ ਜਾਣਕਾਰੀ ਦਿੱਤੀ ਕਿ ਇਹ ਟਰੱਕ ਚਾਲਕ ਲਿੰਕ ਰੋਡ ਨੇੜੇ ਹਾਦਸਾ ਕਰਕੇ ਭੱਜਿਆ ਹੈ। ਇਸ ਦੌਰਾਨ ਪੁਲਸ ਨੇ ਤੁਰੰਤ ਉਸ ਦਾ ਪਿੱਛਾ ਕਰਦੇ ਹੋਏ ਊਧਮ ਸਿੰਘ ਨਗਰ ਤੋਂ ਟਰੱਕ ਅਤੇ ਉਸ ਦੇ ਚਾਲਕ ਨੂੰ ਫੜ ਕੇ ਥਾਣਾ ਨੰਬਰ 6 ਦੀ ਪੁਲਸ ਦੇ ਹਵਾਲੇ ਕਰ ਦਿੱਤਾ।
ਕਵੀ ਅਤੇ ਕੁਆਰੰਟੀਨ : ਕਵੀ ਦੇ ਖਿਆਲ ‘ਲਾਕਡਾਊਨ’ ਨਹੀਂ ਹੁੰਦੇ !
NEXT STORY