ਫਗਵਾੜਾ (ਹਰਜੋਤ)— ਲੁਧਿਆਣਾ ਤੋਂ ਜਲੰਧਰ ਜਾ ਰਹੇ ਇਕ ਆਟੋ ਰਿਕਸ਼ਾ ਦੇ ਮਗਰੋਂ ਸਕਾਰਪੀਓ ਗੱਡੀ ਵੱਜਣ ਕਾਰਨ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਤਿੰਨ ਮੈਂਬਰ ਜਖਮੀ ਹੋ ਗਏ। ਇਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਜਲੰਧਰ ਰੈੱਫ਼ਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਵੱਢਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ
ਇੰਡਸਟਰੀ ਏਰੀਆ ਦੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਕ ਆਟੋ ਰਿਕਸ਼ਾ ਚਾਲਕ ਰੋਸ਼ਨ ਕੁਮਾਰ ਵਾਸੀ ਲੁਧਿਆਣਾ ਆਪਣੇ ਆਟੋ ਨੰਬਰ ਪੀ. ਬੀ.10. ਪੀ. ਕੇ.3451 'ਚ ਸੱਤ ਮਜ਼ਦੂਰ ਲੱਦ ਕੇ ਜਲੰਧਰ ਜਾ ਰਿਹਾ ਸੀ ਜਦੋਂ ਉਹ ਜਮਾਲਪੁਰ ਦੇ ਲਾਗੇਂ ਪੁੱਜਾ ਤਾਂ ਅੱਗੇ ਟਰੱਕ ਹੋਣ ਕਰਕੇ ਇਸ ਨੇ ਆਟੋ ਹੌਲੀ ਕਰ ਲਿਆ। ਏਨ੍ਹੇ ਨੂੰ ਤੇਜ਼ ਰਫ਼ਤਾਰੀ ਸਕਾਰਪਿਉ ਗੱਡੀ ਨੰਬਰ ਪੀ.ਬੀ.09.ਏ.ਏ.6200 ਨੇ ਮਗਰੋਂ ਟੱਕਰ ਮਾਰੀ ਜਿਸ ਕਾਰਨ ਮਨੋਜ ਕੁਮਾਰ (21) ਪੁੱਤਰ ਭੀਖਾ ਰਾਮ ਵਾਸੀ ਯੂ.ਪੀ. ਦੀ ਮੌਤ ਹੋ ਗਈ। ਜਦਕਿ ਪ੍ਰਣ ਸੂਦ, ਵਿਨੋਦ ਕੁਮਾਰ ਤੇ ਡਰਾਇਵਰ ਰੋਸ਼ਨ ਕੁਮਾਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਦਕਿ ਬਾਕੀ ਵਿਅਕਤੀ ਆਪੋ-ਆਪਣੇ ਘਰਾ ਨੂੰ ਚੱਲੇ ਗਏ। ਇਸ ਸਬੰਧੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 279, 337, 338, 427, 304-ਏ ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਦੀ ਸਖਤੀ, ਕਰਫ਼ਿਊ ਸਬੰਧੀ ਨਵੇਂ ਹੁਕਮ ਜਾਰੀ
ਸ਼ਰੇਆਮ ਨੌਜਵਾਨ ਦੇ ਕੀਤੇ ਟੋਟੇ-ਟੋਟੇ, ਵਾਰਦਾਤ ਤੋਂ ਬਾਅਦ ਦੋਸ਼ੀ ਨੇ ਸੋਸ਼ਲ ਮੀਡੀਆ 'ਤੇ ਕੀਤੇ ਵੱਡੇ ਖ਼ੁਲਾਸੇ
NEXT STORY