ਰੂਪਨਗਰ (ਸੱਜਣ ਸੈਣੀ)— ਥਾਣਾ ਸਦਰ ਰੂਪਨਗਰ ਦੀ ਪੁਲਸ ਵੱਲੋਂ 02 ਚੋਰਾਂ ਨੁੰ ਗ੍ਰਿਫਤਾਰ ਕਰਕੇ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਗੁਰਵਿੰਦਰ ਸਿੰਘ ਡਿਪਟੀ ਸੁਪਰਡੈਂਟ ਆਫ ਪੁਲਸ ਰੂਪਨਗਰ ਨੇ ਦੱਸਿਆ ਕਿ ਥਾਣਾ ਸਦਰ ਰੂਪਨਗਰ ਦੇ ਮੁੱਖ ਅਫਸਰ ਇੰਸਪੈਕਟਰ ਰਾਜ ਪਾਲ ਸਿੰਘ ਗਿੱਲ ਦੀ ਪੁਲਿਸ ਟੀਮ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕੁਲਜੀਤ ਸਿੰਘ ਉਰਫ ਕੀਤਾ ਪੁੱਤਰ ਲੇਟ ਮੋਹਨ ਸਿੰਘ ਵਾਸੀ ਮੇਨ ਬਜਾਰ ਘਨੋਲੀ ਰੂਪਨਗਰ ਅਤੇ ਰਵੀ ਕੁਮਾਰ ਉਰਫ ਰਵੀ ਪੁੱਤਰ ਸੁਖਦੇਵ ਸਿੰਘ ਕੌਮ ਰਾਜਪੁਤ ਵਾਸੀ ਪਿੰਡ ਮਨਸਾਲੀ ਰੂਪਨਗਰ ਨੂੰ ਖੂਫੀਆ ਇਤਲਾਹ ਮਿਲਣ 'ਤੇ ਖਾਲਸਾ ਸਟੋਨ ਕਰੈਸ਼ਰ ਪਿੰਡ ਬਿੱਕੋ 'ਤੇ ਰੇਡ ਕੀਤੀ, ਜਿੱਥੇ ਦੋਵੇਂ ਵਿਅਕਤੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਪਹਿਲਾਂ ਹੀ ਮੁਕੱਦਮਾ ਨੰਬਰ ੦1 ਥਾਣਾ ਸਦਰ ਰੂਪਨਗਰ 'ਚ ਦਰਜ ਰਜਿਸਟਰ ਕੀਤਾ ਗਿਆ ਹੈ। ਇਨ੍ਹਾਂ ਨੇ ਹੁਣ ਤੱਕ 5-6 ਚੋਰੀਆਂ ਕਬੂਲ ਕੀਤੀਆਂ ਹਨ। ਫੜੇ ਗਏ ਚੋਰਾਂ ਕੋਲੋ ਚਾਂਦੀ ਦੇ ਗਹਿਣੇ, ਚਾਂਦੀ ਦੀ ਇੱਟ, ਕੈਸ਼, ਏ. ਟੀ. ਐੱਮ ਕਾਰਡ ਅਤੇ ਡਾਕਖਾਨਾ ਘਨੋਲੀ 'ਚੋਂ ਚੋਰੀ ਕੀਤਾ ਗਿਆ ਕੈਸ਼ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਦੇ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਐੱਸ.ਐੱਸ.ਏ. ਰਮਸਾ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ
NEXT STORY