ਰੋਪੜ(ਸੱਜਣ ਸੈਣੀ)— ਰੋਪੜ ਵਿਚ ਇਕ ਓਰਬਿਟ ਬੱਸ ਵੱਲੋਂ ਸਕੂਲ ਬੱਸ ਨੂੰ ਟੱਕਰ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਚੰਡੀਗੜ੍ਹ ਜਾ ਰਹੀ ਓਵਰਸਪੀਡ ਬੱਸ ਨੇ ਨਿਜੀ ਸਕੂਲ਼ ਦੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਤੋਂ ਬਾਅਦ ਸਕੂਲੀ ਬੱਸ ਸੜਕ ਤੋਂ ਥੱਲੇ ਉਤਰ ਕੇ ਇਕ ਦਰਖਤ ਨਾਲ ਜਾ ਟਕਰਾਈ। ਬੱਸ ਵਿਚ ਕਰੀਬ 25 ਵਿਦਿਆਰਥੀ ਸਵਾਰ ਸਨ। ਹਾਦਸੇ ਚ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਉਨ੍ਹਾਂ ਵੱਲੋਂ ਜਦੋਂ ਬੱਸ ਨੂੰ ਥਾਣੇ ਲਿਜਾਣ ਦੀ ਗੱਲ ਕੀਤੀ ਗਈ ਤਾਂ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਥਿਤੀ ਤਣਾਅਪੂਰਨ ਹੋ ਗਈ। ਲੋਕਾਂ ਨੇ ਸਰਕਾਰ ਤੋਂ ਬੱਸ ਕੰਪਨੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਚੋਣਾਂ 'ਚ ਕਾਂਗਰਸ ਨਹੀਂ ਲਏਗੀ ਡੇਰਾ ਸਿਰਸਾ ਤੋਂ ਸਮਰਥਨ : ਜਾਖੜ (ਵੀਡੀਓ)
NEXT STORY