ਰੂਪਨਗਰ, (ਵਿਜੇ ਸ਼ਰਮਾ)-ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਕੋਰੋਨਾ ਸੰਕ੍ਰਮਿਤ ਦੋ ਲੋਕਾਂ ਦੀ ਮੌਤ ਅਤੇ 26 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲ੍ਹੇ 'ਚ 71646 ਸੈਂਪਲ ਲਏ ਗਏ ਜਿਨ੍ਹਾਂ 'ਚੋਂ 68519 ਦੀ ਰਿਪੋਰਟ ਨੈਗੇਟਿਵ ਆਈ ਅਤੇ 1063 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲ੍ਹੇ 'ਚ 2728 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2442 ਰਿਕਵਰ ਹੋਏ ਹਨ। ਕੋਰੋਨਾ ਤੋਂ ਠੀਕ ਹੋਣ ਵਾਲੇ 10 ਲੋਕਾਂ ਨੂੰ ਅੱਜ ਵੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।
ਜ਼ਿਲ੍ਹੇ 'ਚ ਸਰਗਰਮ ਕੇਸਾਂ ਦਾ ਆਂਕੜਾ ਵਧ ਕੇ 149 ਹੋ ਗਿਆ ਜਦਕਿ ਕੋਰੋਨਾ ਕਾਰਣ ਹੋਈਆਂ ਦੋ ਮੌਤਾਂ ਨਾਲ ਹੁਣ ਤੱਕ ਜ਼ਿਲੇ 'ਚ ਕੋਰੋਨਾ ਸੰਕਰਮਿਤ ਨਾਲ ਹੋਈਆਂ ਮੌਤਾਂ ਦਾ ਆਂਕੜਾ 137 ਹੋ ਗਿਆ। ਸਿਹਤ ਵਿਭਾਗ ਦੁਆਰਾ ਅੱਜ 597 ਸੈਂਪਲ ਲਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਲੋਕਾਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ 'ਚ ਰੂਪਨਗਰ ਤੋਂ 10, ਨੰਗਲ ਤੋਂ 5, ਸ੍ਰੀ ਅਨੰਦਪੁਰ ਸਾਹਿਬ ਤੋਂ 5, ਮੋਰਿੰਡਾ ਤੋਂ 3, ਭਰਤਗੜ੍ਹ ਤੋਂ 2 ਅਤੇ ਸ੍ਰੀ ਚਮਕੌਰ ਸਾਹਿਬ ਤੋਂ 1 ਵਿਅਕਤੀ ਸ਼ਾਮਲ ਦੱਸਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਿਹੜੋ ਦੋ ਲੋਕਾਂ ਦੀ ਅੱਜ ਕੋਰੋਨਾ ਕਾਰਣ ਮੌਤ ਹੋਈ ਦੱਸੀ ਗਈ ਉਨ੍ਹਾਂ 'ਚ ਇਕ 89 ਸਾਲਾ ਵਿਅਕਤੀ ਪਿੰਡ ਫੂਲਪੁਰ ਗਰੇਵਾਲ ਬਲਾਕ ਭਰਤਗੜ੍ਹ (ਰੂਪਨਗਰ) ਸ਼ਾਮਲ ਹੈ ਜੋ ਰਜਿੰਦਰਾ ਹਸਪਤਾਲ ਪਟਿਆਲਾ 'ਚ ਜ਼ੇਰੇ ਇਲਾਜ ਸੀ। ਦੂਜੀ ਮੌਤ 70 ਸਾਲਾ ਵਿਅਕਤੀ ਸ੍ਰੀ ਚਮਕੌਰ ਸਾਹਿਬ (ਰੂਪਨਗਰ) ਦੀ ਹੋਈ ਜੋ ਹੋਰ ਬੀਮਾਰੀਆਂ ਤੋਂ ਵੀ ਪੀੜਤ ਸੀ ਅਤੇ ਇੰਡਸ ਹਸਪਤਾਲ ਮੋਹਾਲੀ 'ਚ ਜ਼ੇਰੇ ਇਲਾਜ ਸੀ। ਇਸ ਤੋਂ ਇਲਾਵਾ ਰੂਪਨਗਰ ਦੇ ਗਿਆਨੀ ਜੈਲ ਸਿੰਘ ਨਗਰ ਨੂੰ ਮਾਈਕ੍ਰੋ ਕੰਨਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ।
ਨਗਰ ਪੰਚਾਇਤ ਨਡਾਲਾ ਤੋਂ ਬਾਹਰ ਕੱਢੇ ਗਏ ਡੇਰੇ ਮੁੜ ਹੱਦ 'ਚ ਹੋਣਗੇ ਸ਼ਾਮਲ : ਖਹਿਰਾ
NEXT STORY