ਰੂਪਨਗਰ, (ਵਿਜੇ ਸ਼ਰਮਾ)- ਜ਼ਿਲ੍ਹਾ ਰੂਪਨਗਰ ’ਚ ਸ਼ਨੀਵਾਰ ਨੂੰ ਕੋਰੋਨਾ ਪੀੜਤ ਦੋ ਮੌਤਾਂ ਹੋ ਗਈ ਅਤੇ ਕੋਰੋਨਾ ਦੇ 67 ਨਵੇਂ ਮਰੀਜ਼ ਸਾਹਮਣੇ ਆਏ। ਹੁਣ ਤੱਕ ਕੋਰੋਨਾ ਸੰਕਰਮਿਤ ਨਾਲ ਸਬੰਧਤ ਮੌਤਾਂ ਦਾ ਅੰਕਡ਼ਾ 51 ਹੋ ਗਿਆ ਜਦਕਿ ਜ਼ਿਲੇ ’ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 549 ਹੋ ਗਈ। ਅੱਜ ਰੂਪਨਗਰ ਜ਼ਿਲੇ ’ਚ ਕੋਰੋਨਾ ਕਾਰਣ ਦੋ ਵਿਅਕਤੀਆਂ ਦੀ ਮੌਤ ਹੋਈ ਜਿਸ ’ਚੋਂ ਇਕ 64 ਸਾਲਾ ਵਿਅਕਤੀ ਜੋ ਸਤਲੁਜ ਕਾਲੋਨੀ ਨਿਵਾਸੀ ਰੂਪਨਗਰ ਦਾ ਸੀ ਅਤੇ ਇਸਦੀ ਹਾਰਟ ਦੀ ਬਾਈਪਾਸ ਸਰਜਰੀ ਹੋਈ ਸੀ ਜਦਕਿ ਦੂਜਾ 39 ਸਾਲਾ ਪੁਰਸ਼ ਜੋ ਕਿ ਨੂੰਹੋ ਕਾਲੋਨੀ ਰੂਪਨਗਰ ਦਾ ਨਿਵਾਸੀ ਸੀ ਲਿਵਰ ਦੀ ਬੀਮਾਰੀ ਤੋਂ ਵੀ ਪੀਡ਼ਤ ਸੀ ।
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ ’ਚ 43385 ਲੋਕਾਂ ਦੇ ਸੈਂਪਲ ਲਏ ਗਏ ਜਿਨ੍ਹਾਂ ’ਚੋਂ 41596 ਦੀ ਰਿਪੋਰਟ ਨੈਗੇਟਿਵ ਆਈ ਅਤੇ 527 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲੇ ’ਚ 1659 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ ਜਿਨ੍ਹਾਂ ’ਚੋਂ 1059 ਠੀਕ ਹੋਏ ਹਨ। ਸਿਹਤ ਵਿਭਾਗ ਦੁਆਰਾ ਅੱਜ 372 ਸੈਂਪਲ ਲਏ ਗਏ। ਅੱਜ ਕੋਰੋਨਾ ਤੋਂ 18 ਲੋਕ ਠੀਕ ਹੋ ਚੁੱਕੇ ਹਨ ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਿਹਡ਼ੇ 67 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ ’ਚ ਰੂਪਨਗਰ ਤੋਂ 19, ਭਰਤਗਡ਼੍ਹ ਤੋਂ 12, ਸ੍ਰੀ ਅਨੰਦਪੁਰ ਸਾਹਿਬ ਤੋਂ 8, ਨੰਗਲ ਤੋਂ 18, ਨੂਰਪੁਰਬੇਦੀ ਤੋਂ 3, ਸ੍ਰੀ ਚਮਕੌਰ ਸਾਹਿਬ ਤੋਂ 7 ਕੇਸ ਸ਼ਾਮਲ ਹਨ।
ਅਕਾਲੀ ਤੇ 'ਆਪ' ਝੂਠ ਬੋਲਣਾ ਬੰਦ ਕਰਨ : ਕੈਪਟਨ
NEXT STORY