ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ) - ਡਾ. ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ ਝਾਡੀਆਂ ਕਲਾਂ ਵਿਖੇ ਕੋਵਿਡ-19 ਆਰ.ਟੀ.ਪੀ.ਸੀ.ਆਰ ਟੈਸਟ ਦੀ ਸੈਂਪਲਿੰਗ ਕੀਤੀ ਗਈ। ਕੋਵਿਡ-19 ਅਧੀਨ ਡਾ. ਸਿਮਰਨਜੀਤ ਕੌਰ ਮੈਡੀਕਲ ਅਫਸਰ ਨੇ ਅੱਜ ਤੱਕ 1945 ਵਿਅਕਤੀਆਂ ਦੇ ਕੋਰੋਨਾ ਟੈਸਟ ਦੀ ਸੈਂਪਲਿੰਗ ਕੀਤੀ। ਡਾ. ਸਿਮਰਨਜੀਤ ਕੌਰ ਨੇ ਦੱਸਿਆ ਕਿ ਅੱਜ ਤੱਕ ਕੀਤੀ ਗਈ ਕੋਰੋਨਾ ਟੈਸਟ ਦੀ ਸੈਂਪਲਿੰਗ 'ਚ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਆਂਗਣਵਾੜੀ ਹੈਲਪਰਾਂ, ਇੰਟਰਸਟੇਟ, ਆਈ.ਐੱਲ.ਆਈ, ਗਰਭਵਤੀ ਔਰਤਾਂ, ਪੁਲਸ ਮੁਲਾਜ਼ਮਾਂ ਅਤੇ ਹੋਰ ਵਿਅਕਤੀਆਂ ਦੇ ਟੈਸਟਾਂ ਦੀ ਸੈਪਲਿੰਗ ਕੀਤੀ ਜਾ ਚੁੱਕੀ ਹੈ।
ਜਿਨ੍ਹਾਂ 'ਚੋਂ 1656 ਟੈਸਟਾਂ ਦੀ ਰਿਪੋਰਟ ਨੈਗੇਟਿਵ, 8 ਕੇਸਾਂ ਦੀ ਰਿਪੋਰਟ ਪਾਜ਼ੇਟਿਵ ਅਤੇ 289 ਕੇਸਾਂ ਦੀ ਰਿਪੋਰਟ ਪੈਡਿੰਗ ਹੈ। ਇਸ ਮੌਕੇ ਰਾਮ ਪ੍ਰਸਾਦ , ਬਲਵੀਰ ਕੌਰ, ਗੁਰਨਿੰਦਰ ਕੌਰ, ਦਰਸ਼ਨ ਸਿੰਘ ਚਾਹਲ, ਲੈਬੋਰਟਰੀ ਟੈਕਨੀਸ਼ਨ, ਆਸ਼ਾ ਵਰਕਰਾਂ ਆਦਿ ਹਾਜ਼ਰ ਸੀ ।
ਲੰਬੇ ਸਮੇਂ ਤੋਂ ਬੰਦ ਪਏ ਸੇਵਾ ਕੇਂਦਰ ਨੂੰ ਸ਼ੁਰੂ ਕਰਨ ਦੀ ਕੀਤੀ ਮੰਗ
NEXT STORY