ਜਲੰਧਰ (ਬੁਲੰਦ) - ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਚੋਣਾਂ ਦੇ ਸਬੰਧ 'ਚ ਪੈਸਿਆਂ ਨੂੰ ਲੈ ਕੇ ਬੀਤੇ ਦਿਨ ਸਟਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਬੰਧ 'ਚ ਸਟੂਡੈਂਟ ਆਰਗਨਾਈਜ਼ੇਸ਼ਨ ਆਫ ਇੰਡੀਆ ਦੁਆਬਾ ਜ਼ੋਨ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਡੱਲੀ ਦੀ ਅਗਵਾਈ 'ਚ ਅੱਜ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਖਿਲਾਫ ਮੋਰਚਾ ਖੋਲ੍ਹਿਆ। ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਨੂੰ ਐੱਸ. ਓ. ਆਈ. ਡੀ. ਸੀ. ਦਫ਼ਤਰ ਦੇ ਸਾਹਮਣੇ ਸੰਸਦ ਮੈਂਬਰ ਦਾ ਪੁਤਲਾ ਫੂਕ ਕੇ ਉਨ੍ਹਾਂ ਵਲੋਂ ਉਸ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਡੱਲੀ ਨੇ ਕਿਹਾ ਕਿ ਵਿਦਿਆਰਥੀ ਵਰਗ ਸਟਿੰਗ ਨੂੰ ਲੈ ਕੇ ਸੰਸਦ ਮੈਂਬਰ ਨੂੰ ਇਸ ਲੋਕ ਸਭਾ ਚੋਣਾਂ ਵਿਚ ਮੂੰਹ ਤੋੜ ਜਵਾਬ ਦੇਵੇਗੀ। ਇਸ ਮੌਕੇ ਕਪੂਰਥਲਾ ਤੋਂ ਜਸਪ੍ਰੀਤ ਸਿੰਘ, ਰਜਤ ਸਿੰਘ ਪਾਬਲਾ ਤੇ ਹੋਰ ਮੌਜੂਦ ਸਨ।
ਆਨੰਦਪੁਰ ਸਾਹਿਬ 'ਚ ਪਾਰਕਿੰਗ ਦੇ ਨਾਂ 'ਤੇ ਲੁੱਟੀ ਜਾ ਰਹੀ ਹੈ ਸੰਗਤ (ਵੀਡੀਓ)
NEXT STORY