ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਗੁਪਤਾ, ਸ. ਹ.)-ਸ਼੍ਰੀ ਅਰਜੁਨ ਕਲੱਬ ਟਾਂਡਾ ਵੱਲੋਂ ਧਾਰਮਿਕ ਅਤੇ ਸੱਭਿਆਚਾਰਕ ਪ੍ਰੰਪਰਾ ਨੂੰ ਅੱਗੇ ਵਧਾਉਂਦਿਆਂ 75ਵਾਂ ਸਾਲਾਨਾ ਸ਼੍ਰੀ ਰਾਮਲੀਲਾ ਉਤਸਵ ਬੀਤੀ ਰਾਤ ਸ਼ੁਰੂ ਹੋ ਗਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੀ ਵਿਜੇ ਚੋਪੜਾ ਨੇ ਸ਼੍ਰੀ ਰਾਮਲੀਲਾ ਦਾ ਉਦਘਾਟਨ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ, ਸਮਾਜ ਸੇਵਕ ਵਰਿੰਦਰ ਸ਼ਰਮਾ ਜਲੰਧਰ, ਨਗਰ ਦੇ ਕੌਂਸਲਰ ਅਤੇ ਕਲੱਬ ਦੀ ਸਮੂਹ ਟੀਮ ਮੌਜੂਦ ਸੀ।ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਅਤੇ ਟੀਮ ਮੈਂਬਰਾਂ ਵੱਲੋਂ ਰਾਮਲੀਲਾ ਪੰਡਾਲ ਵਿਚ ਪਹੁੰਚਣ ’ਤੇ ਵਿਜੇ ਚੋਪੜਾ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ 'ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ
ਇਸ ਮੌਕੇ ਪ੍ਰਧਾਨ ਸਿੱਧੂ ਨੇ ਆਪਣੇ ਸਵਾਗਤੀ ਭਾਸ਼ਣ ਵਿਚ ‘ਪੰਜਾਬ ਕੇਸਰੀ ਗਰੁੱਪ’ ਵੱਲੋਂ ਸੱਚੀ ਅਤੇ ਨਿਡਰ ਪੱਤਰਕਾਰੀ ਦੇ ਨਾਲ-ਨਾਲ ਧਰਮ ਪ੍ਰਚਾਰ, ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਵਿਕਾਸ ਲਈ ਕੀਤੇ ਜਾ ਰਹੇ ਇਤਿਹਾਸਕ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਲੱਬ ਵੱਲੋਂ ਵਿਜੇ ਚੋਪੜਾ ਦੀ ਅਗਵਾਈ ਹੇਠ ਚੱਲ ਰਹੇ ਸ਼ਹੀਦ ਪਰਿਵਾਰ ਫੰਡ ਲਈ 11 ਹਜ਼ਾਰ ਰੁਪਏ ਦਾ ਚੈੱਕ ਵੀ ਭੇਟ ਕੀਤਾ। ਇਸ ਮੌਕੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕਲੱਬ ਵੱਲੋਂ ਲੰਬੇ ਸਮੇਂ ਤੋਂ ਧਾਰਮਿਕ ਅਤੇ ਸੱਭਿਆਚਾਰਕ ਪ੍ਰੰਪਰਾ ਨੂੰ ਕਾਇਮ ਰੱਖਣ ਅਤੇ ਇਸ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਵਰਿੰਦਰ ਸ਼ਰਮਾ ਜਲੰਧਰ ਨੇ ਕਿਹਾ ਕਿ ਸ਼੍ਰੀ ਅਰਜੁਨ ਕਲੱਬ ਟਾਂਡਾ ਦੀ ਕਰੀਬ ਅੱਠ ਦਹਾਕਿਆਂ ਦੀ ਮਾਣਮੱਤੀ ਵਿਰਾਸਤ ਰਹੀ ਹੈ। ਉਨ੍ਹਾਂ ਕਿਹਾ ਕਿ ਵਿਜੇ ਚੋਪੜਾ ਜੀ ਹਮੇਸ਼ਾ ਇਹ ਸੰਦੇਸ਼ ਦਿੰਦੇ ਹਨ ਕਿ ਕੋਈ ਵੀ ਧਰਮ ਜਾਂ ਜਾਤ ਇਨਸਾਨ ਨੂੰ ਇਨਸਾਨ ਤੋਂ ਵੱਖ ਨਹੀਂ ਕਰਦੀ। ਇਨਸਾਨ ਦੀ ਸਭ ਤੋਂ ਵੱਡੀ ਪਛਾਣ ਇਨਸਾਨੀਅਤ ਹੈ। ਭਾਵੇਂ ਕੋਈ ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ ਜਾਂ ਕਿਸੇ ਹੋਰ ਧਰਮ ਨਾਲ ਸਬੰਧਤ ਹੋਵੇ, ਸਾਰਿਆਂ ਨੂੰ ਆਪਸੀ ਭਾਈਚਾਰੇ ਅਤੇ ਸਤਿਕਾਰ ਨਾਲ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ ਹੋਵੇਗਾ...
ਉਨ੍ਹਾਂ ਕਿਹਾ ਕਿ ਧਰਮ ਅਤੇ ਜਾਤ ਦੇ ਨਾਮ ’ਤੇ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕਿਸੇ ਨੂੰ ਧਰਮ ਦੇ ਆਧਾਰ ’ਤੇ ਵੰਡਿਆ ਜਾਣਾ ਚਾਹੀਦਾ ਹੈ। ਸਾਰੇ ਸਾਂਝੇ ਧਰਮਾਂ ਦੇ ਦੇਵੀ-ਦੇਵਤੇ ਅਤੇ ਗੁਰੂ ਮਨੁੱਖਤਾ ਨੂੰ ਪਿਆਰ, ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮਲੀਲਾ ਵਰਗੇ ਸਮਾਗਮ ਸਮਾਜ ਵਿਚ ਆਪਸੀ ਏਕਤਾ, ਭਾਈਚਾਰੇ ਅਤੇ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ ਅਤੇ ਇਨ੍ਹਾਂ ਤੋਂ ਸਾਨੂੰ ਮਿਲ-ਜੁਲ ਕੇ ਰਹਿਣ ਦੀ ਪ੍ਰੇਰਣਾ ਮਿਲਦੀ ਹੈ।
ਇਸ ਮੌਕੇ ਸ਼੍ਰੀ ਵਿਜੇ ਚੋਪੜਾ ਨੇ ਕਲੱਬ ਦੇ ਪੁਰਾਣੇ ਕਲਾਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਓਮ ਪ੍ਰਕਾਸ਼ ਮਹਿੰਦਰੂ, ਦਲੀਪ ਸਿੰਘ ਤੁਲੀ, ਚਰਨ ਦਾਸ, ਜਗਮੋਹਨ ਖੁਰਾਣਾ, ਇੰਦਰਜੀਤ ਵਰਮਾ, ਵਿਜੇ ਕੁਮਾਰ ਵਰਮਾ, ਸੁਮੇਸ਼ ਖੰਨਾ, ਸੰਜੀਵ ਤਲਵਾੜ, ਰਸ਼ਪਾਲ ਰਾਣਾ, ਅਰੁਣ ਟੰਡਨ, ਰੋਹਿਤ ਟੰਡਨ, ਬਾਈ ਅਨਮੋਲਾ ਨੰਦ, ਆਸ਼ਾ ਤਲਵਾੜ ਅਤੇ ਨਿਰਮਲ ਸਿੰਘ ਤੁਲੀ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਪਵਨ ਚੱਢਾ, ਸੋਨੂੰ ਖੁੱਲਰ, ਡਿੰਪੀ ਖੋਸਲਾ, ਦੇਸ ਰਾਜ ਡੋਗਰਾ, ਜਗਜੀਵਨ ਜੱਗੀ, ਬਾਬੂ ਰੂਪ ਲਾਲ, ਕ੍ਰਿਸ਼ਨ ਬਿੱਟੂ, ਰਾਜੇਸ਼ ਲਾਡੀ, ਪੰਕਜ ਸਚਦੇਵਾ, ਦੀਪਕ ਬਹਿਲ, ਸਰਬਜੀਤ ਸਿੰਘ ਮੋਮੀ, ਅਸ਼ੋਕ ਵਰਮਾ, ਦੇਵ ਸ਼ਰਮਾ, ਮਨਜੀਤ ਸਿੰਘ ਸੈਣੀ, ਰਾਕੇਸ਼ ਬਿੱਟੂ, ਨਿਰਮਲ ਕੌਰ , ਅਮਰਜੀਤ ਸਿੰਘ , ਜਸਵਿੰਦਰ ਸਿੰਘ ਕਾਕਾ, ਰਣਜੀਤ ਕੁਮਾਰ, ਗੁਰਮੀਤ ਅਰੋੜਾ, ਇੰਦਰਜੀਤ ਸਿੰਘ ਮੁਲਤਾਨੀ, ਆਸ਼ੂ ਵੈਦ, ਵਿਨੋਦ ਖੋਸਲਾ, ਡਾ. ਕੇਵਲ ਸਿੰਘ, ਡਾ. ਲਵਪ੍ਰੀਤ ਸਿੰਘ ਪਾਬਲਾ, ਰਵੀ ਡੋਗਰਾ, ਗੁਰਮੁਖ ਸਿੰਘ, ਭਰਤ ਤਲਵਾੜ, ਬਲਦੇਵ ਰਾਜ, ਸੰਜੀਵ ਸਿਆਲ, ਪਰਵੀਨ ਮਲਹੋਤਰਾ, ਵਿਨੋਦ ਕੁਮਾਰ, ਅਨਿਲ ਪਿੰਕਾ, ਬ੍ਰਹਮ ਅਗਨੀਹੋਤਰੀ, ਸ਼ੁਭਮ ਬੰਟੀ ਬਿੱਲਾ, ਦੀਪਕ ਮਹਲਾ ਅਤੇ ਕਲੱਬ ਦੇ ਸਮੂਹ ਮੈਂਬਰ ਮੌਜੂਦ ਸਨ।
ਇਹ ਵੀ ਪੜ੍ਹੋ: CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
LPU ਮਾਮਲੇ 'ਚ ਨਵੀਂ ਅਪਡੇਟ! ਤਿੰਨ ਹੋਰ ਨੌਜਵਾਨ ਗ੍ਰਿਫ਼ਤਾਰ, ਯੂਨੀਵਰਸਿਟੀ ਦੇ ਨਿਕਲੇ ਵਿਦਿਆਰਥੀ
NEXT STORY