ਜਲੰਧਰ (ਰਾਹੁਲ)—ਲੋਕ ਸਭਾ 2019 ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਸੰਗਠਨਾਤਮਕ ਢਾਂਚੇ ਨੂੰ ਸਰਗਰਮ ਅਤੇ ਪ੍ਰਭਾਵੀ ਬਣਾਉਣ ਲਈ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ 43 ਦਿਨ ਪਹਿਲਾਂ ਐਲਾਨੇ 33 ਸੰਗਠਨਾਤਮਕ ਜ਼ਿਲਿਆਂ ਦੇ ਮੁਖੀਆਂ ਦੀ ਨਿਯੁਕਤੀ ਵਿਚ ਫੇਰਬਦਲ ਕਰਦਿਆਂ ਤਿੰਨਾਂ ਵਿਧਾਇਕਾਂ ਤੇ ਸਾਬਕਾ ਸੂਬਾ ਪ੍ਰਧਾਨਾਂ ਨੂੰ ਜ਼ਿਲਾ ਅਹੁਦੇ ਤੋਂ ਮੁਕਤ ਕਰਦੇ ਹੋਏ ਨਵੀਂ ਲਿਸਟ ਜਾਰੀ ਕੀਤੀ ਹੈ। ਅਹੁਦਾ-ਮੁਕਤ ਕੀਤੇ ਗਏ ਆਗੂਆਂ ਨੇ ਕਿਹਾ ਕਿ ਅਜੇ ਤਾਂ ਕਈ ਥਾਵਾਂ 'ਤੇ ਬੈਠਕਾਂ ਦਾ ਦੌਰ ਵੀ ਸ਼ੁਰੂ ਨਹੀਂ ਹੋਇਆ ਸੀ ਕਿ ਉਨ੍ਹਾਂ ਨੂੰ ਅਹੁਦਾ-ਮੁਕਤ ਦਾ ਸੰਦੇਸ਼ ਆ ਗਿਆ।
ਉਨ੍ਹਾਂ ਕਿਹਾ ਕਿ ਵਾਰ-ਵਾਰ ਫੈਸਲਾ ਬਦਲਣ ਨਾਲ ਸੰਗਠਨ ਦੇ ਕੰਮ ਬੇਹੱਦ ਪ੍ਰਭਾਵਿਤ ਹੋ ਰਹੇ ਹਨ। ਕਈ ਅਹੁਦੇਦਾਰਾਂ ਨੇ ਇਸ ਪ੍ਰਕਿਰਿਆ 'ਤੇ ਸਵਾਲ ਵੀ ਖੜ੍ਹੇ ਕੀਤੇ।ਨਵੀਂ ਐਲਾਨੀ ਸੂਚੀ 'ਚ ਸੁਰੇਸ਼ ਮਹਾਜਨ ਨੂੰ ਅੰਮ੍ਰਿਤਸਰ ਪੇਂਡੂ, ਉਮੇਸ਼ ਸ਼ਾਰਦਾ ਨੂੰ ਅੰਮ੍ਰਿਤਸਰ ਸ਼ਹਿਰੀ, ਵਿਨੋਦ ਕੁਮਾਰ ਗੁਪਤਾ ਨੂੰ ਜਤਿੰਦਰ ਕਾਲੜਾ ਦੀ ਥਾਂ 'ਤੇ ਬਰਨਾਲਾ, ਰਾਕੇਸ਼ ਗਿੱਲ ਨੂੰ ਬਟਾਲਾ, ਅਰਚਨਾ ਦੱਤ ਨੂੰ ਧਨਪਤ ਸਿਆਗ ਦੀ ਥਾਂ 'ਤੇ ਬਠਿੰਡਾ ਸ਼ਹਿਰੀ, ਸੁਖਵੰਤ ਸਿੰਘ ਧਨੌਲਾ ਨੂੰ ਬਠਿੰਡਾ ਪੇਂਡੂ, ਧਨਪਤ ਸਿਆਗ ਨੂੰ ਨਰੇਸ਼ ਸ਼ਰਮਾ ਦੀ ਥਾਂ 'ਤੇ ਫਰੀਦਕੋਟ, ਜਤਿੰਦਰ ਕਾਲੜਾ ਨੂੰ ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ ਦੇ ਥਾਂ 'ਤੇ ਫਤਿਹਗੜ੍ਹ ਸਾਹਿਬ, ਅਸ਼ੋਕ ਭਾਰਤੀ ਨੂੰ ਫਾਜ਼ਿਲਕਾ, ਮੋਹਨ ਲਾਲ ਸੇਠੀ ਨੂੰ ਫਿਰੋਜ਼ਪੁਰ, ਨਰੇਸ਼ ਸ਼ਰਮਾ ਨੂੰ ਕੇਵਲ ਕੁਮਾਰ ਦੀ ਥਾਂ 'ਤੇ ਗੁਰਦਾਸਪੁਰ, ਸੁਭਾਸ਼ ਸ਼ਰਮਾ ਨੂੰ ਹੁਸ਼ਿਆਰਪੁਰ, ਰੇਨੂੰ ਥਾਪਰ ਨੂੰ ਜਗਰਾਓਂ, ਡਾ. ਸੁਭਾਸ਼ ਸ਼ਰਮਾ ਨੂੰ ਰਾਜੇਸ਼ ਹਨੀ ਦੀ ਥਾਂ 'ਤੇ ਜਲੰਧਰ ਪੇਂਡੂ, ਮਹਿੰਦਰ ਭਗਤ ਨੂੰ ਜਲੰਧਰ ਪੇਂਡੂ (ਸਾਊਥ), ਰਾਜਿੰਦਰ ਭੰਡਾਰੀ ਨੂੰ ਜਲੰਧਰ ਸ਼ਹਿਰੀ, ਰਾਜੇਸ਼ ਹਨੀ ਦੀ ਥਾਂ ਵਿਧਾਇਕ ਦਿਨੇਸ਼ ਬੱਬੂ ਨੂੰ ਕਪੂਰਥਲਾ, ਡਾ. ਪਰਮਿੰਦਰ ਸ਼ਰਮਾ ਨੂੰ ਖੰਨਾ, ਕੇਵਲ ਕੁਮਾਰ ਨੂੰ ਵਿਧਾਇਕ ਅਰੁਣ ਨਾਰੰਗ ਦੀ ਥਾਂ 'ਤੇ ਲੁਧਿਆਣਾ ਸ਼ਹਿਰੀ, ਧੀਰਜ ਨੂੰ ਮਾਨਸਾ, ਗੁਰਦੇਵ ਦੇਬੀ ਨੂੰ ਮੋਗਾ, ਸੰਤੋਸ਼ ਕਾਲੜਾ ਨੂੰ ਵਿਧਾਇਕ ਸੋਮ ਪ੍ਰਕਾਸ਼ ਦੀ ਥਾਂ 'ਤੇ ਮੋਹਾਲੀ, ਮੋਨਾ ਜਸਵਾਲ ਨੂੰ ਮੁਕਤਸਰ, ਨਰਿੰਦਰ ਪਰਮਾਰ ਨੂੰ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਥਾਂ 'ਤੇ ਮੁਕੇਰੀਆਂ, ਸ਼ਿਵ ਦਿਆਲ ਚੁੱਘ ਨੂੰ ਨਰਿੰਦਰ ਪਰਮਾਰ ਦੀ ਥਾਂ 'ਤੇ ਨਵਾਂਸ਼ਹਿਰ, ਤੀਕਸ਼ਣ ਸੂਦ ਨੂੰ ਪਠਾਨਕੋਟ, ਰਵਿੰਦਰ ਸ਼ੇਰਗਿੱਲ ਨੂੰ ਪਟਿਆਲਾ ਪੇਂਡੂ (ਉੱਤਰੀ), ਸੂਰਜ ਕੁਮਾਰ ਛਾਬੜਾ ਨੂੰ ਜਗਤਾਰ ਸਿੰਘ ਦੀ ਥਾਂ 'ਤੇ ਪਟਿਆਲਾ ਪੇਂਡੂ (ਸਾਊਥ), ਜੀਵਨ ਗੁਪਤਾ ਨੂੰ ਪਟਿਆਲਾ ਸ਼ਹਿਰੀ, ਦੀਵਾਨ ਅਮਿਤ ਅਰੋੜਾ ਨੂੰ ਕੇ. ਡੀ. ਭੰਡਾਰੀ ਦੀ ਥਾਂ 'ਤੇ ਰੋਪੜ, ਜਗਦੀਪ ਸੋਢੀ ਨੂੰ ਸੰਗਰੂਰ-1, ਰਾਜੇਸ਼ ਬਾਘਾ ਨੂੰ ਸੰਗਰੂਰ-2 ਤੇ ਹਰਵਿੰਦਰ ਸੰਧੂ ਨੂੰ ਤਰਨਤਾਰਨ ਦਾ ਮੁਖੀ ਨਿਯੁਕਤ ਕੀਤਾ ਗਿਆ।
ਸ਼ਵੇਤ ਮਲਿਕ ਨੇ ਕਿਹਾ ਕਿ ਨਵੇਂ ਚੁਣੇ ਮੁਖੀਆਂ ਨੂੰ ਆਉਣ ਵਾਲੀ ਰਣਨੀਤੀ ਦੇ ਅਨੁਸਾਰ ਸੰਗਠਨ, ਵਰਕਰਾਂ 'ਚ ਸਰਗਰਮੀ ਲਿਆਉਣ ਤੇ ਕੇਂਦਰ ਦੀਆਂ ਵਿਕਾਸਮੁਖੀ ਅਤੇ ਜਨਤਾ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਭਾਰਤੀ ਰੇਲਵੇ ਬੋਧੀ ਸ਼ਰਧਾਲੂਆਂ ਲਈ ਚਲਾਏਗਾ ਵਿਸ਼ੇਸ਼ ਟਰੇਨ
NEXT STORY