ਜਲੰਧਰ (ਸਲਵਾਨ)— ਆਦਮਪੁਰ ਤੋਂ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 50 ਮਿੰਟ ਦੇਰੀ ਨਾਲ ਉਡਾਣ ਭਰੀ। ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 40 ਮਿੰਟ ਦੇਰ ਨਾਲ ਚੱਲੀ। ਦਿੱਲੀ ਤੋਂ ਆਦਮਪੁਰ ਲਈ ਚੱਲਣ ਵਾਲੀ ਇਸ ਫਲਾਈਟ ਦਾ ਸਮਾਂ ਸਵੇਰੇ 10.05 'ਤੇ ਹੈ ਅਤੇ ਆਦਮਪੁਰ ਸਵੇਰੇ 11.20 ਮਿੰਟ 'ਤੇ ਪਹੁੰਚਦੀ ਹੈ ਪਰ ਸ਼ਨੀਵਾਰ ਕਿਸੇ ਤਕਨੀਕੀ ਖਰਾਬੀ ਕਾਰਣ ਇਸ ਫਲਾਈਟ ਨੇ 10.45 'ਤੇ ਉਡਾਣ ਭਰੀ ਅਤੇ ਦੁਪਹਿਰ 12.10 ਵਜੇ ਆਦਮਪੁਰ ਪਹੁੰਚੀ। ਉਥੇ ਹੀ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 50 ਮਿੰਟ ਦੇਰੀ ਕਾਰਣ ਦੁਪਹਿਰ 12.30 ਮਿੰਟ 'ਤੇ ਚੱਲੀ ਅਤੇ ਦੁਪਹਿਰ 01.55 'ਤੇ ਦਿੱਲੀ ਪਹੁੰਚੀ। ਆਮ ਤੌਰ 'ਤੇ ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11.40 'ਤੇ ਚਲਦੀ ਹੈ ਅਤੇ ਦੁਪਹਿਰ 12.50 'ਤੇ ਦਿੱਲੀ ਪਹੁੰਚਦੀ ਹੈ।
ਸੜਕ ਹਾਦਸੇ 'ਚ ਟਰੈਕਟਰ ਚਾਲਕ ਦੀ ਮੌਤ, ਸਾਥੀ ਜ਼ਖ਼ਮੀ
NEXT STORY