ਜਲੰਧਰ (ਸਲਵਾਨ)— ਆਦਮਪੁਰ ਤੋਂ ਦਿੱਲੀ ਲਈ ਦੋਆਬਾ ਇਲਾਕੇ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 1 ਘੰਟਾ 45 ਮਿੰਟ ਦੇਰੀ ਨਾਲ ਉਡਾਣ ਭਰੀ। ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 1 ਘੰਟਾ 50 ਮਿੰਟ ਦੇਰੀ ਨਾਲ ਚੱਲੀ ਅਤੇ ਆਦਮਪੁਰ 1 ਘੰਟਾ 45 ਮਿੰਟ ਦੇਰੀ ਨਾਲ ਪਹੁੰਚੀ।
ਆਮ ਤੌਰ 'ਤੇ ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਚੱਲਣ ਦਾ ਸਮਾਂ ਸਵੇਰੇ 10 ਵਜ ਕੇ 5 ਮਿੰਟ ਦਾ ਹੈ ਅਤੇ ਆਦਮਪੁਰ ਸਵੇਰੇ 11 ਵਜ ਕੇ 20 ਮਿੰਟ 'ਤੇ ਪੁੱਜਦੀ ਹੈ। ਉਥੇ ਹੀ ਐਤਵਾਰ ਨੂੰ ਦਿੱਲੀ ਤੋਂ ਆਦਮਪੁਰ ਫਲਾਈਟ ਨੇ ਸਵੇਰੇ 11 ਵਜ ਕੇ 55 ਮਿੰਟ 'ਤੇ ਉਡਾਣ ਭਰੀ ਅਤੇ ਇਹ ਦੁਪਹਿਰ 1 ਵਜ ਕੇ 5 ਮਿੰਟ 'ਤੇ ਆਦਮਪੁਰ ਪਹੁੰਚੀ। ਉਥੇ ਹੀ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 1 ਘੰਟਾ 45 ਮਿੰਟ ਦੇਰੀ ਕਾਰਨ ਦੁਪਹਿਰ 1 ਵਜ ਕੇ 25 ਮਿੰਟ 'ਤੇ ਚੱਲੀ ਅਤੇ ਇਹ 1 ਘੰਟੇ 45 ਮਿੰਟ ਦੇਰੀ ਨਾਲ ਦੁਪਹਿਰ 2 ਵਜ ਕੇ 35 ਮਿੰਟ 'ਤੇ ਦਿੱਲੀ ਪਹੁੰਚੀ। ਆਮ ਤੌਰ 'ਤੇ ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11 ਵਜੇ 40 ਮਿੰਟ 'ਤੇ ਚੱਲਦੀ ਹੈ ਅਤੇ ਦੁਪਹਿਰ 12 ਵਜ ਕੇ 50 ਮਿੰਟ 'ਤੇ ਦਿੱਲੀ ਪਹੁੰਚਦੀ ਹੈ।
ਕਾਂਗਰਸ ਲਈ ਚੋਣ ਮੁੱਦਾ ਬਣੇਗੀ ਨਵੀਂ ਵਾਟਰ ਮੀਟਰ ਪਾਲਿਸੀ
NEXT STORY