ਆਦਮਪੁਰ (ਸਲਵਾਨ)— ਆਦਮਪੁਰ ਤੋਂ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 30 ਮਿੰਟ ਦੇਰੀ ਨਾਲ ਉਡਾਣ ਭਰੀ, ਜਦਕਿ ਦਿੱਲੀ ਤੋਂ ਆਦਮਪੁਰ ਲਈ 40 ਮਿੰਟ ਦੀ ਦੇਰੀ ਨਾਲ ਚੱਲੀ। ਆਮ ਤੌਰ 'ਤੇ ਉਕਤ ਫਲਾਈਟ ਦਾ ਦਿੱਲੀ ਤੋਂ ਚੱਲਣ ਦਾ ਸਮਾਂ 10.05 ਵਜੇ ਹੈ ਅਤੇ ਆਦਮਪੁਰ ਸਵੇਰੇ 11.20 ਵਜੇ ਪਹੁੰਚਦੀ ਹੈ। ਉਥੇ ਬੁੱਧਵਾਰ ਨੂੰ ਦਿੱਲੀ ਤੋਂ ਆਦਮਪੁਰ ਫਲਾਈਟ ਨੇ ਸਵੇਰੇ 10.45 ਮਿੰਟ 'ਤੇ ਉਡਾਣ ਭਰੀ ਅਤੇ ਸਵੇਰੇ 11.55 ਵਜੇ ਆਦਮਪੁਰ ਪੁੱਜੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੌਸਮ ਦੀ ਖਰਾਬੀ ਦੇ ਕਾਰਨ ਕਈ ਵਾਰ ਸਪਾਈਸ ਜੈੱਟ ਦੀ ਫਲਾਈਟ ਦੇ ਸਮੇਂ 'ਚ ਦੇਰੀ ਹੋ ਚੁੱਕੀ ਹੈ।
ਤੇਜ਼ ਰਫਤਾਰ ਸਕਾਰਪੀਓ ਨੇ ਦਰੜਿਆ ਮੋਟਰਸਾਈਕਲ ਸਵਾਰ ਨੌਜਵਾਨ, ਮੌਕੇ 'ਤੇ ਮੌਤ
NEXT STORY