ਜਲੰਧਰ (ਸਲਵਾਨ)— ਆਦਮਪੁਰ ਤੋਂ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 1 ਘੰਟਾ 25 ਮਿੰਟ ਦੇਰੀ ਨਾਲ ਉਡਾਣ ਭਰੀ। ਦਿੱਲੀ 'ਚ ਮੌਸਮ ਖਰਾਬ ਹੋਣ ਕਾਰਨ ਸਪਾਈਸ ਜੈੱਟ ਫਲਾਈਟਸ ਦਿੱਲੀ ਤੋਂ ਆਦਮਪੁਰ ਲਈ 1.25 ਮਿੰਟ ਦੇਰੀ ਨਾਲ ਚੱਲੀ। ਸਪਾਈਸ ਜੈੱਟ ਦਾ ਦਿੱਲੀ ਤੋਂ ਆਦਮਪੁਰ ਚੱਲਣ ਦਾ ਸਮਾਂ ਸਵੇਰੇ 10.05 ਮਿੰਟ ਦਾ ਹੈ ਅਤੇ ਆਦਮਪੁਰ ਸਵੇਰੇ 11.20 'ਤੇ ਪਹੁੰਚਦੀ ਹੈ। ਸ਼ਨੀਵਾਰ ਨੂੰ ਦਿੱਲੀ ਤੋਂ ਆਦਮਪੁਰ ਫਲਾਈਟ ਨੇ ਸਵੇਰੇ 11.30 ਵਜੇ ਉਡਾਣ ਭਰੀ ਅਤੇ ਉਹ ਦੁਪਹਿਰ 12.45 ਮਿੰਟ 'ਤੇ ਆਦਮਪੁਰ ਪਹੁੰਚੀ। ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 1 ਘੰਟਾ 25 ਮਿੰਟ ਦੇਰੀ ਕਾਰਨ ਦੁਪਹਿਰ 1.05 'ਤੇ ਚੱਲੀ ਅਤੇ ਉਹ 1 ਘੰਟਾ 25 ਮਿੰਟ ਦੇਰੀ ਨਾਲ ਦੁਪਹਿਰ 2.25 ਮਿੰਟ 'ਤੇ ਦਿੱਲੀ ਪਹੁੰਚੀ। ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11.40 'ਤੇ ਚੱਲੀ ਅਤੇ ਉਹ ਦੁਪਹਿਰ 12.50 'ਤੇ ਦਿੱਲੀ ਪਹੁੰਚਦੀ ਹੈ। ਆਦਮਪੁਰ ਤੋਂ ਦਿੱਲੀ ਦੀ ਫਲਾਈਟ 'ਚ ਯਾਤਰੀਆਂ ਦੀ ਗਿਣਤੀ 87 ਸੀ ਅਤੇ ਦਿੱਲੀ ਤੋਂ ਆਦਮਪੁਰ ਦੀ ਫਲਾਈਟ ਯਾਤਰੀਆਂ ਦੀ ਗਿਣਤੀ 80 ਸੀ।
ਹੁੱਕੇ ਦੇ ਧੂੰਏਂ 'ਚ ਉੱਡ ਰਹੀ ਹੈ ਅੱਜ ਦੀ ਜਵਾਨੀ, ਲੜਕੀਆਂ 'ਚ ਵੀ ਵਧਿਆ ਕ੍ਰੇਜ਼
NEXT STORY