ਜਲੰਧਰ (ਸਲਵਾਨ)— ਆਦਮਪੁਰ ਤੋਂ ਦਿੱਲੀ ਜਾਣ ਵਾਲੀ ਸਪਾਈਸ ਜੈੱਟ ਫਲਾਈਟ ਨੇ ਇਕ ਘੰਟਾ 05 ਮਿੰਟ ਦੇਰੀ ਨਾਲ ਉਡਾਣ ਭਰੀ। ਸੂਤਰਾਂ ਅਨੁਸਾਰ ਸਪਾਈਸ ਜੈੱਟ ਦਿੱਲੀ ਤੋਂ ਆਦਮਪੁਰ ਲਈ 20 ਮਿੰਟ ਦੀ ਦੇਰੀ ਨਾਲ ਸਵੇਰੇ 10 ਵਜ ਕੇ 22 ਮਿੰਟ 'ਤੇ ਚੱਲੀ ਅਤੇ ਆਦਮਪੁਰ 15 ਮਿੰਟਾਂ ਦੀ ਦੇਰੀ ਨਾਲ ਸਵੇਰੇ 11 ਵਜ ਕੇ 35 ਮਿੰਟ 'ਤੇ ਪਹੁੰਚੀ। ਉਥੇ ਹੀ ਦੇਰੀ ਨਾਲ ਫਲਾਈਟ ਚੱਲਣ ਦਾ ਏਅਰਲਾਈਨ ਵੱਲੋਂ ਯਾਤਰੀਆਂ ਨੂੰ ਕੋਈ ਮੈਸੇਜ ਨਹੀਂ ਆਇਆ ਹੈ।
ਉਂਝ ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਲਈ ਚੱਲਣ ਦਾ ਸਮਾਂ ਸਵੇਰੇ 10 ਵਜ ਕੇ 05 ਮਿੰਟ ਹੈ ਅਤੇ ਆਦਮਪੁਰ ਸਵੇਰੇ 11 ਵਜ ਕੇ 20 ਮਿੰਟ 'ਤੇ ਪਹੁੰਚਦੀ ਹੈ। ਉਥੇ ਹੀ ਸ਼ੁੱਕਰਵਾਰ ਨੂੰ ਆਦਮਪੁਰ ਤੋਂ ਦਿੱਲੀ ਲਈ 12 ਵਜ ਕੇ 45 ਮਿੰਟ 'ਤੇ ਚੱਲੀ ਅਤੇ ਦਿੱਲੀ 1 ਘੰਟਾ 40 ਮਿੰਟ ਦੀ ਦੇਰੀ ਨਾਲ ਦੁਪਹਿਰ 2 ਵਜ ਕੇ 15 ਮਿੰਟ 'ਤੇ ਪਹੁੰਚੀ। ਫਲਾਈਟ ਲੇਟ ਹੋਣ ਦੇ ਕਾਰਨ ਯਾਤਰੀ ਪਰੇਸ਼ਾਨ ਹੋ ਰਹੇ ਹਨ। ਅਜਿਹੇ 'ਚ ਉਨ੍ਹਾਂ ਨੂੰ ਟਿਕਟ ਰੱਦ ਕਰਵਾਉਣੀ ਪੈ ਰਹੀ ਹੈ। ਯਾਤਰੀ ਟਿਕਟ ਲੈਣ ਤੋਂ ਪਹਿਲਾਂ ਸੋਚ ਰਹੇ ਹਨ ਕਿ ਟਿਕਟ ਲੈਣ ਜਾਂ ਨਹੀਂ।
ਆਦਮਪੁਰ ਤੋਂ ਦਿੱਲੀ ਸਪਾਈਸ ਜੈੱਟ ਫਲਾਈਟ ਦੇ ਸਮਾਂ 'ਚ ਬਦਲਾਅ ਕੀਤਾ ਗਿਆ ਹੈ। ਨਵਾਂ ਸ਼ੈੱਡਿਊਲ 21 ਦਸੰਬਰ ਤੋਂ 31 ਦਸੰਬਰ ਤੱਕ ਲਾਗੂ ਰਹੇਗਾ। ਸਰਦੀਆਂ 'ਚ ਪੈਣ ਵਾਲੀ ਧੁੰਦ ਕਾਰਨ ਨਵੇਂ ਸ਼ੈੱਡਿਊਲ 'ਚ ਫਲਾਈਟ ਨੂੰ ਦੁਪਹਿਰ ਦੇ ਸਮੇਂ 'ਚ ਚਲਾਇਆ ਜਾ ਰਿਹਾ ਹੈ। ਸਪਾਈਸ ਜੈੱਟ ਦੀ ਫਲਾਈਟ ਦਿੱਲੀ ਤੋਂ ਆਦਮਪੁਰ ਚੱਲਣ ਦਾ ਸਮਾਂ ਸਵੇਰੇ 11 ਵਜ ਕੇ 30 ਮਿੰਟ ਦਾ ਹੈ ਅਤੇ ਆਦਮਪੁਰ ਦੁਪਹਿਰ 12 ਵਜੇ 45 ਮਿੰਟਾਂ 'ਤੇ ਪਹੁੰਚਦੀ ਹੈ। ਇਹ ਫਲਾਈਟ 1 ਵਜ ਕੇ 05 ਮਿੰਟ 'ਤੇ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ ਅਤੇ ਫਲਾਈਟ ਦੇ ਦਿੱਲੀ ਪਹੁੰਚਣ ਦਾ ਸਮਾਂ 2 ਵਜ ਕੇ 20 ਮਿੰਟ ਹੈ। ਹੁਣ ਇਹ ਫਲਾਈਟ ਨਵੇਂ ਸਾਲ ਤੋਂ ਆਪਣੇ ਪੁਰਾਣੇ ਸਮੇਂ 'ਤੇ ਚੱਲੇਗੀ। ਜਿਹੜੇ ਯਾਤਰੀਆਂ ਨੇ ਸਪਾਈਸ ਜੈੱਟ ਦੀ ਫਲਾਈਟ ਜ਼ਰੀਏ ਸਫਰ ਕਰਨਾ ਹੈ, ਉਨ੍ਹਾਂ ਨੂੰ ਮੈਸੇਜ, ਕਾਲ ਅਤੇ ਈ-ਮੇਲ ਜ਼ਰੀਏ ਫਲਾਈਟ ਦਾ ਸਮਾਂ ਬਦਲਣ ਬਾਰੇ ਸੂਚਨਾ ਦੇ ਦਿੱਤੀ ਗਈ ਹੈ।
ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਣ ਵਾਲੇ ਬੀ. ਡੀ. ਪੀ. ਓ. ਵਿਰੁੱਧ ਕੇਸ ਦਰਜ
NEXT STORY