ਜਲੰਧਰ (ਸਲਵਾਨ)–ਆਦਮਪੁਰ ਤੋਂ ਦਿੱਲੀ ਲਈ ਦੋਆਬਾ ਖਿੱਤੇ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 40 ਮਿੰਟ ਦੇਰੀ ਨਾਲ ਉਡਾਣ ਭਰੀ। ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 20 ਮਿੰਟ ਦੇਰ ਨਾਲ ਚੱਲੀ ਅਤੇ ਆਦਮਪੁਰ 35 ਮਿੰਟ ਲੇਟ ਪਹੁੰਚੀ। ਆਮ ਤੌਰ 'ਤੇ ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਜਾਣ ਦਾ ਸਮਾਂ 1.30 ਮਿੰਟ 'ਤੇ ਚਲਦੀ ਹੈ ਅਤੇ ਆਦਮਪੁਰ ਦੁਪਹਿਰ 2.25 ਮਿੰਟ 'ਤੇ ਪਹੁੰਚਦੀ ਹੈ। ਉਥੇ ਸ਼ੁੱਕਰਵਾਰ ਨੂੰ ਦਿੱਲੀ ਤੋਂ ਆਦਮਪੁਰ ਫਲਾਈਟ ਦੁਪਹਿਰ 1.50 ਮਿੰਟ 'ਤੇ ਉਡਾਣ ਭਰੀ ਅਤੇ ਉਹ ਦੁਪਹਿਰ 3.00 ਵਜੇ ਆਦਮਪੁਰ ਪਹੁੰਚੀ। ਉਥੇ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 40 ਮਿੰਟ ਲੇਟ ਹੋਣ ਕਾਰਣ ਦੁਪਹਿਰ 3.25 ਮਿੰਟ 'ਤੇ ਚੱਲੀ ਅਤੇ 35 ਮਿੰਟ ਲੇਟ ਦੁਪਹਿਰ 4.35 ਵਜੇ ਦਿੱਲੀ ਪਹੁੰਚੀ। ਆਮ ਤੌਰ 'ਤੇ ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਫਲਾਈਟ ਦੁਪਹਿਰ 2.45 ਮਿੰਟ 'ਤੇ ਚੱਲਦੀ ਹੈ ਤੇ 4 ਵਜੇ ਦਿੱਲੀ ਪਹੁੰਚਦੀ ਹੈ।
ਪੰਜਾਬ ਦੇ IAS ਅਧਿਕਾਰੀ ਹੜ੍ਹ ਪੀੜਤਾਂ ਲਈ ਦੇਣਗੇ ਇਕ ਦਿਨ ਦੀ ਤਨਖਾਹ
NEXT STORY