ਜਲੰਧਰ (ਸਲਵਾਨ)– ਆਦਮਪੁਰ ਤੋਂ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸਜੈੱਟ ਫਲਾਈਟ ਨੇ 45 ਮਿੰਟ ਦੀ ਦੇਰੀ ਨਾਲ ਉਡਾਣ ਭਰੀ। ਸਪਾਈਸਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 25 ਮਿੰਟ ਦੇਰੀ ਨਾਲ ਚੱਲੀ ਅਤੇ ਆਦਮਪੁਰ 40 ਮਿੰਟ ਦੇਰੀ ਨਾਲ ਪਹੁੰਚੀ। ਸਪਾਈਸਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਜਾਣ ਦਾ ਸਮਾਂ ਦੁਪਹਿਰ 1.30 ਵਜੇ ਹੈ ਅਤੇ ਆਦਮਪੁਰ ਬਾਅਦ ਦੁਪਹਿਰ 2.25 ਵਜੇ ਪਹੁੰਚਦੀ ਹੈ। ਉਥੇ ਹੀ ਐਤਵਾਰ ਨੂੰ ਦਿੱਲੀ ਤੋਂ ਆਦਮਪੁਰ ਫਲਾਈਟ ਨੇ ਦੁਪਹਿਰ 1.55 ਵਜੇ ਉਡਾਣ ਭਰੀ ਅਤੇ ਉਹ ਬਾਅਦ ਦੁਪਹਿਰ 3.05 ਵਜੇ ਆਦਮਪੁਰ ਪਹੁੰਚੀ। ਉਥੇ ਹੀ ਆਦਮਪੁਰ ਤੋਂ ਦਿੱਲੀ ਲਈ ਸਪਾਈਸਜੈੱਟ ਫਲਾਈਟ 45 ਮਿੰਟ ਦੇਰੀ ਕਾਰਨ ਦੁਪਹਿਰ 3.30 ਵਜੇ ਚੱਲੀ ਅਤੇ ਉਹ 35 ਮਿੰਟ ਦੇਰੀ ਨਾਲ ਸ਼ਾਮ 4.35 ਵਜੇ ਦਿੱਲੀ ਪਹੁੰਚੀ। ਸਪਾਈਸਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਬਾਅਦ ਦੁਪਹਿਰ 2.24 ਵਜੇ ਚੱਲ ਕੇ ਸ਼ਾਮ 4 ਵਜੇ ਦਿੱਲੀ ਪਹੁੰਚਦੀ ਹੈ।
ਨਾਕੇ ’ਤੇ ਮਹਿਲਾ ਮੁਲਾਜ਼ਮ ਨਾਲ ਨੌਜਵਾਨ ਨੇ ਕੀਤਾ ਗਲਤ ਵਿਵਹਾਰ, ਦਿੱਤੀ ਧਮਕੀ
NEXT STORY