ਗੜ੍ਹਸ਼ੰਕਰ (ਸ਼ੋਰੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਗੜ੍ਹਸ਼ੰਕਰ 'ਚ ਵੱਖ-ਵੱਖ ਸਾਂਝੀਆਂ ਥਾਵਾਂ 'ਤੇ 550 ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਭਾਜਪਾ ਨੇਤਾ ਅਵਿਨਾਸ਼ ਸ਼ਰਮਾ ਨੇ ਅੱਜ ਇਥੇ 21 ਬੂਟੇ ਮੰਦਰ ਮਾਤਾ ਵੈਸ਼ਨੋ ਦੇਵੀ ਦੇ ਨਜ਼ਦੀਕ ਇਕ ਸਟ੍ਰੀਟ 'ਚ ਲਗਾਏ।
ਇਸ ਮੌਕੇ 'ਤੇ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੇ ਕਿਸੇ ਵੀ ਵਾਰਡ, ਗਲੀ ਅਤੇ ਮੁਹੱਲੇ 'ਚ ਜੇਕਰ ਸਾਂਝੀਆਂ ਥਾਵਾਂ 'ਤੇ ਲਗਾਉਣ ਲਈ ਪੌਦਿਆਂ ਦੀ ਜ਼ਰੂਰਤ ਹੋਵੇ ਤਾਂ ਉਹ ਇਹ ਪੌਦੇ ਉਪਲੱਬਧ ਵੀ ਕਰਵਾਉਣਗੇ। ਇਸ ਦੇ ਨਾਲ ਹੀ ਆਪਣੀ ਜੇਬ 'ਚੋਂ ਖਰਚ ਕਰਕੇ ਜ਼ਰੂਰਤ ਅਨੁਸਾਰ ਟ੍ਰੀ- ਗਾਰਡ ਅਤੇ ਮਾਲੀ ਦੀ ਵਿਵਸਥਾ ਵੀ ਕਰਕੇ ਦੇਣਗੇ।
ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਹਰੇਕ ਹਫਤੇ ਪੌਦੇ ਲਗਾਉਣ ਦੀ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਇਸ ਮੌਕੇ 'ਤੇ ਪਵਨ ਸੇਖੜੀ, ਰਾਜ ਸ਼ਰਮਾਂ, ਕੁਲਵੰਤ ਰਾਏ, ਸ਼ਿਵ ਪਨਾਮ, ਰਾਘਵ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ।
ਜਲੰਧਰ: ਲੈਦਰ ਫੈਕਟਰੀਆਂ ਨੂੰ ਬੰਦ ਕਰਨ ਦੇ ਹੁਕਮ ਖਿਲਾਫ ਹਾਈ ਕੋਰਟ 'ਚ ਪਟੀਸ਼ਨ
NEXT STORY