ਕਪੂਰਥਲਾ (ਮਹਾਜਨ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਸਬੰਧ 'ਚ ਰੇਲਵੇ ਵੱਲੋਂ ਕੀਤੇ ਜਾ ਰਹੇ ਇੰਤਜ਼ਾਮ ਸਬੰਧੀ ਉਤਰ ਰੇਲਵੇ ਦੀ ਹੋਈ ਮੀਟਿੰਗ 'ਚ ਮੈਂਬਰ ਡਿਵੀਜ਼ਨ ਰੇਲਵੇ ਯੂਜ਼ਰਸ ਕਨਸਲਟਵ ਕਮੇਟੀ (ਡੀ. ਆਰ. ਯੂ. ਸੀ. ਸੀ.) ਅਤੇ ਜ਼ਿਲਾ ਪ੍ਰਧਾਨ ਭਾਜਪਾ ਕਪੂਰਥਲਾ ਪ੍ਰਸ਼ੋਤਮ ਪਾਸੀ ਨੇ ਡੀ. ਆਰ. ਐੱਮ. ਉਤਰ ਰੇਲਵੇ ਦੇ ਨਾਂ ਇਕ ਮੰਗ-ਪੱਤਰ ਸੀਨੀਅਰ ਡੀ. ਸੀ. ਐੱਮ. ਵਿਵੇਕ ਸ਼ਰਮਾ ਨੂੰ ਸੌਂਪਿਆ। ਇਸ ਮੌਕੇ ਪਾਸੀ ਨੇ ਕਿਹਾ ਕਿ 550ਵੇਂ ਪ੍ਰਕਾਸ਼ ਉਤਸਵ ਦੇ ਸਬੰਧ 'ਚ ਦੇਸ਼ ਅਤੇ ਵਿਦੇਸ਼ 'ਚ ਭਾਰੀ ਗਿਣਤੀ 'ਚ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਸ਼ਰਧਾਲੂ ਪਹੁੰਚ ਰਹੇ ਹਨ। ਇਸ ਲਈ ਸ਼ਤਾਬਦੀ ਸਮਾਗਮ ਨੂੰ ਦੇਖਦੇ ਹੋਏ ਸਾਫ-ਸਫਾਈ ਅਤੇ ਯਾਤਰੀਆਂ ਲਈ ਹਰ ਸਟੇਸ਼ਨ 'ਤੇ ਵਧੀਆ ਸੁਵਿਧਾ ਉਪਲਬਧ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਵਪਾਰੀਆਂ ਦੀ ਸਭ ਤੋਂ ਅਹਿਮ ਮੰਗ ਹੈ ਕਿ ਕਪੂਰਥਲਾ ਤੋਂ ਦਿੱਲੀ ਦੇ ਲਈ ਸਿੱਧੀ ਟਰੇਨ ਜਲਦ ਤੋਂ ਜਲਦ ਸ਼ੁਰੂ ਕੀਤੀ ਜਾਵੇ। ਸੁਲਤਾਨਪੁਰ ਲੋਧੀ ਕਪੂਰਥਲਾ ਤੋਂ ਸ੍ਰੀ ਹਜ਼ੂਰ ਸਾਹਿਬ ਨੂੰ ਸਿੱਧੀ ਗੱਡੀ ਵੀ ਚਾਲੂ ਕੀਤੀ ਜਾਵੇ। ਫਿਰੋਜ਼ਪੁਰ-ਜਲੰਧਰ ਲਾਈਨ ਦੇ ਸਾਰੇ ਸਟੇਸ਼ਨਾਂ 'ਤੇ ਸਾਫ-ਸਫਾਈ ਅਤੇ ਖਾਣ ਪੀਣ ਦੀਆਂ ਸਵੱਛ ਚੀਜ਼ਾਂ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਫਿਰੋਜ਼ਪੁਰ-ਜਲੰਧਰ ਲਾਈਨ 'ਤੇ ਚੱਲਣ ਵਾਲੀਆਂ ਗੱਡੀਆਂ ਤੇ ਡੀ. ਐੱਮ. ਯੂ. ਦੇ ਡੱਬਿਆਂ ਦੀ ਗਿਣਤੀ ਵਧਾਈ ਜਾਵੇ, ਜਿਸ ਨਾਲ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਾ ਹੋਵੇ।
ਉਨ੍ਹਾਂ ਨੇ ਕਿਹਾ ਕਿ ਫਿਰੋਜ਼ਪੁਰ-ਜਲੰਧਰ ਮਾਰਗ 'ਤੇ ਜੋ ਸ਼ਹਿਰਾਂ ਤੇ ਇਲਾਕਿਆਂ 'ਚ ਫਾਟਕ ਨੂੰ ਖੁੱਲ੍ਹਾ ਕੀਤਾ ਜਾਵੇ। ਫਾਟਕ ਬੰਦ ਹੋਣ 'ਤੇ ਦੋਵੇਂ ਪਾਸੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਤੇ ਖੁੱਲ੍ਹਣ ਤੋਂ ਪਹਿਲਾਂ ਇਕ ਪਾਸੇ ਦਾ ਟ੍ਰੈਫਿਕ ਚਲਦਾ ਹੈ, ਫਿਰ ਦੂਜੇ ਪਾਸੇ ਦਾ ਜਿਸ ਦੇ ਕਾਰਨ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰੋਜ਼ਪੁਰ-ਜਲੰਧਰ ਲਾਈਨ 'ਤੇ ਚੱਲਣ ਵਾਲੀਆਂ ਸਾਰੀਆਂ ਗੱਡੀਆਂ 'ਚ ਖਾਣ-ਪੀਣ ਦੀ ਵਿਵਸਥਾ ਟਰੇਨ ਦੇ ਅੰਦਰ ਹੀ ਹੋਣੀ ਚਾਹੀਦੀ। ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਨਾਲ ਕਪੂਰਥਲਾ ਦਾ ਸਟੇਸ਼ਨ ਅਤੇ ਸੁੰਦਰੀਕਰਨ ਅਤੇ ਵਧੀਆ ਢੰਗ ਨਾਲ ਹੋਣਾ ਚਾਹੀਦਾ। ਕਪੂਰਥਲਾ ਦੇ ਕਾਲਾ ਸੰਘਿਆਂ ਕਪੂਰਥਲਾ-ਨਕੋਦਰ ਰੋਡ ਦਾ ਓਵਰ ਬ੍ਰਿਜ ਜੋ ਰੇਲਵੇ ਮੰਤਰਾਲੇ ਵਲੋਂ ਪਾਸ ਹੈ। ਕਪੂਰਥਲਾ ਰੇਲਵੇ ਸਟੇਸ਼ਨ 'ਤੇ ਟਿਕਟ ਬੁਕਿੰਗ 'ਚ ਇਕ ਹੀ ਸ਼ਿਫਟ ਚੱਲ ਰਹੀ ਹੈ ਇਸ ਨੂੰ ਡਬਲ ਸ਼ਿਫਟ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਨਾਲ ਲੈ ਕੇ ਵਫਦ ਰੇਲਵੇ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕਰਨਗੇ ਅਤੇ ਕੇਂਦਰ ਪੱਧਰ ਤੇ ਰੇਲਵੇ ਬੋਰਡ ਦੇ ਪੱਧਰ 'ਤੇ ਜੋ ਮੰਗਾਂ ਹਨ, ਉਨ੍ਹਾਂ ਨੂੰ ਪੂਰਾ ਕਰਵਾਇਆ ਜਾਵੇਗਾ।
ਭੁਜੀਆ ਫੈਕਟਰੀ 'ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
NEXT STORY