ਜਲੰਧਰ, (ਖੁਰਾਣਾ)— ਸਥਾਨਕ ਬਚਿੰਤ ਨਗਰ 'ਚ ਸ਼ੁਕੱਰਵਾਰ ਸ਼ਾਮ ਦੁਖਦਾਇਕ ਘਟਨਾ ਵਾਪਰੀ, ਜਿਸ 'ਚ ਇਕ ਆਵਾਰਾ ਕੁੱਤੇ ਨੇ ਡੇਢ ਸਾਲ ਦੇ ਮਾਸੂਮ ਬੱਚੇ ਦਾ ਚਿਹਰਾ ਨੋਚ ਦਿੱਤਾ। ਕੁੱਤੇ ਨੇ ਆਪਣੇ ਤਿੱਖੇ ਦੰਦਾਂ ਨਾਲ ਬੱਚੇ ਦੇ ਕੋਮਲ ਚਿਹਰੇ 'ਤੇ ਡੂੰਘੇ ਜ਼ਖ਼ਮ ਕਰ ਦਿੱਤੇ, ਜਿਸ ਤੋਂ ਬਾਅਦ ਬੱਚੇ ਨੂੰ ਤਤਕਾਲ ਕਪੂਰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਤੁਰੰਤ ਉਸਦੀ ਸਰਜਰੀ ਕਰ ਕੇ ਉਸਦੀ ਜਾਨ ਬਚਾਈ। ਇਸ ਘਟਨਾ ਦੌਰਾਨ ਬੱਚੇ ਦਾ ਕਾਫੀ ਖੂਨ ਵਗ ਗਿਆ ਤੇ ਉਸਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਬਚਿੰਤ ਨਗਰ ਦੇ ਚੱਢਾ ਪਰਿਵਾਰ ਦਾ ਡੇਢ ਸਾਲਾ ਬੱਚਾ ਸ਼ੌਰਿਆ ਚੱਢਾ ਆਪਣੀ ਮਾਂ ਦੀ ਗੋਦ ਵਿਚ ਸੀ ਜਦੋਂ ਕੋਲੋਂ ਲੰਘ ਰਹੇ ਇਕ ਆਵਾਰਾ ਕੁੱਤੇ ਨੇ ਅਚਾਨਕ ਉਸ 'ਤੇ ਹਮਲਾ ਕਰ ਕੇ ਬੱਚੇ ਦਾ ਮੂੰਹ ਆਪਣੇ ਜਬ੍ਹਾੜੇ ਵਿਚ ਲੈ ਲਿਆ ਅਤੇ ਉਸ ਨੂੰ ਝਟਕੇ ਦਿੰਦੇ ਹੋਏ ਨੋਚਣ ਲੱਗਾ। ਮਾਂ ਨੇ ਕੁੱਤੇ ਨੂੰ ਕਾਫੀ ਮਾਰਿਆ ਪਰ ਉਸ ਨੇ ਬੱਚੇ ਨੂੰ ਨਹੀਂ ਛੱਡਿਆ, ਜਿਸ ਕਾਰਣ ਬੱਚੇ ਦੇ ਚਿਹਰੇ 'ਤੇ ਡੂੰਘੇ ਜ਼ਖ਼ਮ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਕੌਂਸਲਰ ਸੁਸ਼ੀਲ ਸ਼ਰਮਾ ਤੇ ਹੋਰ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਪ੍ਰਭਾਵਿਤ ਪਰਿਵਾਰ ਦਾ ਸਹਿਯੋਗ ਕੀਤਾ। ਸ਼੍ਰੀ ਅਮਰੀ ਨੇ ਇਸ ਘਟਨਾ ਦੀ ਸੂਚਨਾ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੂੰ ਵੀ ਦਿੱਤੀ ਪਰ ਖਬਰ ਲਿਖੇ ਜਾਣ ਤਕ ਨਿਗਮ ਦਾ ਕੋਈ ਵੀ ਅਧਿਕਾਰੀ ਹਸਪਤਾਲ ਨਹੀਂ ਪਹੁੰਚਿਆ ਸੀ। ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਵਿਚ ਨਿਗਮ ਦੀ ਕਾਰਜ ਪ੍ਰਣਾਲੀ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਕਰੋੜ ਰੁਪਏ ਖਰਚ ਕਰਨ ਤੋਂ ਬਾਅਦ ਵੀ ਕੁੱਤਿਆਂ ਦੀ ਸਮੱਸਿਆ ਬਰਕਰਾਰ
ਭਾਜਪਾ ਆਗੂ ਅਮਰਜੀਤ ਸਿੰਘ ਅਮਰੀ ਅਤੇ ਭਾਜਪਾ ਕੌਂਸਲਰ ਸੁਸ਼ੀਲ ਸ਼ਰਮਾ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਸ਼ਹਿਰ ਵਿਚ ਆਵਾਰਾ ਕੁੱਤਿਆਂ 'ਤੇ ਇਕ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰ ਸਮੱਸਿਆ ਉਥੇ ਦੀ ਉਥੇ ਹੀ ਹੈ। ਸਮੱਸਿਆ ਵਿਚ ਇਕ ਫੀਸਦੀ ਵੀ ਕਮੀ ਨਹੀਂ ਆਈ ਅਤੇ ਹਰ ਗਲੀ ਅਤੇ ਹਰ ਮੁਹੱਲੇ ਵਿਚ ਆਵਾਰਾ ਕੁੱਤੇ ਦਿਨ-ਰਾਤ ਗੈਂਗ ਬਣਾ ਕੇ ਘੁੰਮਦੇ ਹਨ। ਨਿਗਮ ਨੂੰ ਚਾਹੀਦਾ ਹੈ ਕਿ ਖਾਨਾਪੂਰਤੀ ਕਰਨ ਦੀ ਬਜਾਏ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਵੇ।
ਬੱਚੇ ਦੇ ਪਿਤਾ ਨੇ ਹੀ ਮੇਅਰ ਨੂੰ ਦਿੱਤਾ ਸੀ ਮੰਗ-ਪੱਤਰ
ਪਤਾ ਲੱਗਾ ਹੈ ਕਿ ਜਿਸ ਬੱਚੇ ਸ਼ੌਰਿਆ ਚੱਢਾ ਨੂੰ ਅੱਜ ਆਵਾਰਾ ਕੁੱਤੇ ਨੇ ਵੱਢ ਖਾਧਾ, ਕੁਝ ਹਫਤੇ ਪਹਿਲਾਂ ਬੱਚੇ ਦੇ ਪਿਤਾ ਸੁਦੇਸ਼ ਚੱਢਾ ਨੇ ਆਪਣੇ ਸਾਥੀਆਂ ਸਣੇ ਨਿਗਮ ਦਫਤਰ ਜਾ ਕੇ ਮੇਅਰ ਜਗਦੀਸ਼ ਰਾਜਾ ਨੂੰ ਆਵਾਰਾ ਕੁੱਤਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ, ਮੰਗ-ਪੱਤਰ ਦੇ ਕੇ ਮੰਗ ਕੀਤੀ ਸੀ ਕਿ ਬਚਿੰਤ ਨਗਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚੋਂ ਆਵਾਰਾ ਕੁੱਤੇ ਫੜੇ ਜਾਣ।
ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਲਈ ਭਾਰਤ ਸਰਕਾਰ ਵਲੋਂ ਪਹਿਲੀ ਕਿਸ਼ਤ ਜਾਰੀ : ਹਰਸਿਮਰਤ
NEXT STORY