ਹੁਸ਼ਿਆਰਪੁਰ, (ਅਮਰਿੰਦਰ)- ਅੱਜ ਦੁਪਹਿਰ ਸਮੇਂ ਗੌਰਮਿੰਟ ਕਾਲਜ ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੰਜਾਬ ਯੂਨੀਵਰਸਿਟੀ ’ਚ ਚੱਲ ਰਹੀ ਅੰਤਰ-ਕਾਲਜ ਬਾਕਸਿੰਗ ਚੈਂਪੀਅਨਸ਼ਿਪ ’ਚ ਭਾਗ ਲੈਣ ਗਈਆਂ ਕਾਲਜ ਦੀਆਂ 7 ਖਿਡਾਰਨਾਂ ਨੇ ਆਪਣੇ ਮਾਪਿਆਂ ਸਮੇਤ ਕਾਲਜ ਪ੍ਰਬੰਧਕਾਂ ’ਤੇ ਲਾਪ੍ਰਵਾਹੀ ਦਾ ਦੋਸ਼ ਲਾ ਕੇ ਰੋਸ ਮੁਜ਼ਾਹਰਾ ਕਰਨਾ ਸ਼ੁਰੂ ਕਰ ਦਿੱਤਾ। ਇਸ ਬਾਬਤ ਸੂਚਨਾ ਮਿਲਦੇ ਹੀ ਬਸਪਾ ਦੇ ਜ਼ਿਲਾ ਪ੍ਰਧਾਨ ਪੁਰਸ਼ੋਤਮ ਰਾਜ ਅਹੀਰ ਨਾਲ ਬਸਪਾ ਦੇ ਸੀਨੀਅਰ ਆਗੂ ਤੇ ਜ਼ੋਨਲ ਇੰਚਾਰਜ ਠੇਕੇਦਾਰ ਭਗਵਾਨ ਦਾਸ ਸਿੱਧੂ ਵੀ ਖਿਡਾਰਨਾਂ ਦੇ ਸਮਰਥਨ ’ਚ ਕਾਲਜ ਪਹੁੰਚ ਗਏ। ਇਸ ਦੌਰਾਨ ਕਾਲਜ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਤਲਵਾਡ਼ਾ ਕਾਲਜ ਵਿਖੇ ਇਕ ਸਮਾਗਮ ’ਚ ਭਾਗ ਲੈਣ ਚਲੇ ਗਏ। ਮਾਮਲੇ ਨੂੰ ਤੂਲ ਫੜਦਾ ਦੇਖ ਬਸਪਾ ਆਗੂਆਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਕਾਲਜ ਮੈਨੇਜਮੈਂਟ ਦੀ ਸਹਾਇਤਾ ਨਾਲ ਖਿਡਾਰਨਾਂ ਨੂੰ ਕਾਰ ’ਤੇ ਚੰਡੀਗਡ਼੍ਹ ਰਵਾਨਾ ਕੀਤਾ ਤਾਂ ਕਿਤੇ ਜਾ ਕੇ ਮਾਮਲਾ ਸ਼ਾਂਤ ਹੋਇਆ।
ਕੀ ਹੈ ਮਾਮਲਾ
ਗੌਰਮਿੰਟ ਕਾਲਜ ’ਚ ਜਾਰੀ ਹੰਗਾਮੇ ਦੌਰਾਨ ਚੰਡੀਗਡ਼੍ਹ ਤੋਂ ਬਿਨਾਂ ਖੇਡੇ ਪਰਤੀਆਂ ਮੋਨਾ, ਖੁਸ਼ਬੂ, ਰਾਧਿਕਾ, ਰਿਤਿਕਾ ਠਾਕੁਰ, ਮਹਿਕ, ਡਿੰਪਲ ਅਤੇ ਮਨਦੀਪ ਕੌਰ ਨੇ ਬਸਪਾ ਆਗੂਆਂ ਪੁਰਸ਼ੋਤਮ ਰਾਜ ਅਹੀਰ ਅਤੇ ਠੇਕੇਦਾਰ ਭਗਵਾਨ ਦਾਸ ਸਿੱਧੂ ਨੂੰ ਦੱਸਿਆ ਕਿ ਉਹ 22 ਜਨਵਰੀ ਨੂੰ ਚੰਡੀਗਡ਼੍ਹ ’ਚ ਕਰਵਾਈ ਜਾਣ ਵਾਲੀ ਅੰਤਰ ਕਾਲਜ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਲਈ ਗਈਅਾਂ ਸਨ। ਉੱਥੇ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਆਨਲਾਈਨ ਐਂਟਰੀ ਨਾ ਹੋਣ ਕਾਰਨ ਉਹ ਚੈਂਪੀਅਨਸ਼ਿਪ ’ਚ ਹਿੱਸਾ ਨਹੀਂ ਲੈ ਪਾਉਣਗੀਆਂ। ਇਸ ਦੀ ਜਾਣਕਾਰੀ ਕਾਲਜ ਮੈਨੇਜਮੈਂਟ ਨੂੰ ਦੇਣ ਦੇ ਬਾਵਜੂਦ ਕਿਸੇ ਨੇ ਕੁਝ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਬਿਨਾਂ ਖੇਡੇ ਪਰਤਣਾ ਪਿਆ। ਇੰਨਾ ਹੀ ਨਹੀਂ ਜਦੋਂ ਉਨ੍ਹਾਂ ਇਸ ਸਬੰਧੀ ਰੋਸ ਪ੍ਰਗਟ ਕੀਤਾ ਤਾਂ ਅੱਗੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਜੋ ਕਰਨਾ ਹੈ ਕਰ ਲਵੋ। ਖਿਡਾਰਨਾਂ ਨੇ ਦੱਸਿਆ ਕਿ ਆਪਣੀ ਲਾਪ੍ਰਵਾਹੀ ਨੂੰ ਲੁਕਾਉਣ ਲਈ ਕਾਲਜ ਪ੍ਰਬੰਧਕ ਹੁਣ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਭਵਿੱਖ ’ਚ ਉਨ੍ਹਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ।
ਕਾਲਜ ਮੈਨੇਜਮੈਂਟ ਦੀ ਹੈ ਲਾਪ੍ਰਵਾਹੀ
ਬਸਪਾ ਆਗੂਆਂ ਪੁਰਸ਼ੋਤਮ ਰਾਜ ਅਹੀਰ ਅਤੇ ਠੇਕੇਦਾਰ ਭਗਵਾਨ ਦਾਸ ਸਿੱਧੂ ਨੇ ਦੱਸਿਆ ਕਿ ਸੱਤਾਂ ਖਿਡਾਰਨਾਂ ’ਚੋਂ ਮੋਨਾ ਸਟੇਟ ਤੇ ਨੈਸ਼ਨਲ ਚੈਂਪੀਅਨਸ਼ਿਪ ਦਾ ਖਿਤਾਬ ਪਹਿਲਾਂ ਹੀ ਜਿੱਤ ਚੁੱਕੀ ਹੈ। ਕਾਲਜ ਮੈਨੇਜਮੈਂਟ ਨੇ ਉਕਤ ਖਿਡਾਰਨਾਂ ਨਾਲ ਚੰਡੀਗੜ੍ਹ ਕਿਸੇ ਸਟਾਫ਼ ਮੈਂਬਰ ਨੂੰ ਨਹੀਂ ਭੇਜਿਆ ਅਤੇ ਇਸ ਮਾਮਲੇ ’ਚ ਲਾਪ੍ਰਵਾਹੀ ਵਰਤੀ। ਕਾਲਜ ਮੈਨੇਜਮੈਂਟ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਨਾ ਕਰਵਾਉਣ ਕਾਰਨ ਉਕਤ ਿਖਡਾਰਨਾਂ ਨੂੰ ਚੰਡੀਗਡ਼੍ਹ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈਣ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਮਾਯੂਸ ਹੋ ਕੇ ਪਰਤਣਾ ਪਿਆ।
ਕੀ ਕਹਿੰਦੇ ਹਨ ਪ੍ਰਿੰ. ਡਾ. ਪਰਮਜੀਤ ਸਿੰਘ
ਜਦੋਂ ਇਸ ਮਾਮਲੇ ’ਚ ਗੌਰਮਿੰਟ ਕਾਲਜ ਦੇ ਪ੍ਰਿੰ. ਡਾ. ਪਰਮਜੀਤ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਅੰਤਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ’ਚ ਭਾਗ ਲੈਣ ਵਾਲੀਆਂ ਸਾਰੀਆਂ ਸੱਤ ਖਿਡਾਰਨਾਂ ਦੇ ਦਸਤਾਵੇਜ਼ ਸ਼ਨੀਵਾਰ ਨੂੰ ਕਲੀਅਰ ਕਰ ਦਿੱਤੇ ਸਨ। ਇਕ ਦਸਤਾਵੇਜ਼ ਰਹਿ ਗਿਆ ਸੀ, ਜੋ ਲੈਣ ਲਈ ਉਹ ਜਦੋਂ ਕਾਲਜ ਨਹੀਂ ਪਹੁੰਚੀਆਂ ਤਾਂ ਉਸ ਨੂੰ ਆਨਲਾਈਨ ਭੇਜ ਦਿੱਤਾ ਗਿਆ। ਜੇ ਉਨ੍ਹਾਂ ਨੂੰ ਚੰਡੀਗਡ਼੍ਹ ’ਚ ਕੋਈ ਸਮੱਸਿਆ ਆਈ ਸੀ ਤਾਂ ਉਨ੍ਹਾਂ ਨੂੰ ਕਾਲਜ ਮੈਨੇਜਮੈਂਟ ਨਾਲ ਸੰਪਰਕ ਕਰਨਾ ਚਾਹੀਦਾ ਸੀ। ਅੱਜ ਖਿਡਾਰਨਾਂ ਨੂੰ ਡਾਇਰੈਕਟਰ ਸਪੋਰਟਸ ਨਾਲ ਗੱਲ ਕਰ ਕੇ ਚੰਡੀਗਡ਼੍ਹ ਰਵਾਨਾ ਕਰ ਦਿੱਤਾ ਗਿਆ ਹੈ।
ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ 493ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY