ਜਲੰਧਰ (ਜ.ਬ.)— ਨਿਊ ਜਵਾਹਰ ਨਗਰ 'ਚ ਦਸਵੀਂ ਕਲਾਸ ਦੇ ਵਿਦਿਆਰਥੀ ਰੋਬਿਨ ਦੇ ਸੁਸਾਈਡ ਕੇਸ 'ਚ ਨਵਾਂ ਮੋੜ ਆ ਗਿਆ ਹੈ। ਇਕ ਸਮਾਜ ਸੇਵਿਕਾ ਨੇ ਸੋਮਵਾਰ ਨੂੰ ਪੁਲਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਏ ਕਿ ਰੋਬਿਨ ਦੇ ਸੁਸਾਈਡ ਪਿੱਛੇ ਉਸ ਦੇ ਰਿਸ਼ਤੇਦਾਰਾਂ ਦਾ ਹੱਥ ਹੋ ਸਕਦਾ ਹੈ। ਉਸ ਨੇ ਕੰਪਾਰਟਮੈਂਟ ਕਲੀਅਰ ਨਾ ਹੋਣ ਦੇ ਕਾਰਨ ਨਹੀਂ ਬਲਕਿ ਰਿਸ਼ਤੇਦਾਰਾਂ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ।
ਸਮਾਜ ਸੇਵਿਕਾ ਹਰਵਿੰਦਰ ਕੌਰ ਮਿੰਟੀ ਨੇ ਥਾਣਾ ਨੰ. 6 ਦੀ ਪੁਲਸ 'ਚ ਇਹ ਵੀ ਦੋਸ਼ ਲਗਾਏ ਕਿ ਰੋਬਿਨ ਦੀ ਮਾਂ ਨੂੰ ਗਲਤ ਦਵਾਈਆਂ ਦੇ ਰਹੇ ਹੈ ਤਾਂ ਕਿ ਉਹ ਉਨ੍ਹਾਂ ਨਾਲ ਮਾਨਸਿਕ ਰੋਗੀ ਦੀ ਤਰ੍ਹਾਂ ਰਹੇ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਕਾਰਨ ਰਿਸ਼ਤੇਦਾਰ ਅਜਿਹਾ ਕਰ ਰਹੇ ਹਨ ਅਤੇ ਹੁਣ ਰੋਬਿਨ ਦੀ ਮਾਂ ਦੀ ਜਾਨ ਵੀ ਖਤਰੇ 'ਚ ਪੈ ਸਕਦੀ ਹੈ। ਰਿਸ਼ਤੇਦਾਰ ਰੋਬਿਨ ਦੀ ਮਾਂ ਤੋਂ ਸਾਰੀ ਪ੍ਰਾਪਰਟੀ ਹਥਿਆਉਣ ਦੀ ਕੋਸ਼ਿਸ਼ 'ਚ ਹਨ। ਹਰਵਿੰਦਰ ਕੌਰ ਮਿੰਟੀ ਨੇ ਕਿਹਾ ਕਿ ਉਹ ਦੋ ਸਾਲਾਂ ਤੋਂ ਰੋਬਿਨ ਨੂੰ 2016 ਵਿਚ ਉਸ ਨੇ ਨਿਊ ਜਵਾਹਰ ਨਗਰ ਮਾਰਕੀਟ 'ਚ ਰੋਬਿਨ ਨੂੰ ਵੇਖਿਆ ਸੀ ਜੋ ਖੂਨ ਨਾਲ ਲਥਪਥ ਸੀ ਅਤੇ ਬਿਨਾਂ ਕਮੀਜ਼ ਦੇ ਮਦਦ ਲਈ ਭੱਜ ਰਿਹਾ ਸੀ। ਉਸ ਨੇ ਰੋਬਿਨ ਦਾ ਇਲਾਜ ਕਰਵਾਇਆ ਸੀ। ਬਾਅਦ ਵਿਚ ਪਤਾ ਲੱਗਾ ਕਿ ਉਸ ਨੂੰ ਉਸਦੇ ਇਕ ਰਿਸ਼ਤੇਦਾਰ ਨੇ ਹੀ ਕੁੱਟਿਆ। ਇਸ ਸਬੰਧੀ ਥਾਣਾ ਨੰ. 6 ਵਿਚ ਸ਼ਿਕਾਇਤ ਦਿੱਤੀ ਗਈ ਸੀ ਅਤੇ ਉਸ ਦੇ ਰਿਸ਼ਤੇਦਾਰ ਨੇ ਲਿਖਤੀ 'ਚ ਮੁਆਫੀ ਮੰਗੀ ਸੀ। ਇਸ ਤੋਂ ਬਾਅਦ ਉਹ ਰੋਬਿਨ ਨੂੰ ਫੋਨ ਕਰਕੇ ਉਸ ਦਾ ਹਾਲ ਜਾਣਦੀ ਸੀ ਤਾਂ ਕਿ ਦੁਬਾਰਾ ਉਸ ਦੇ ਰਿਸ਼ਤੇਦਾਰ ਉਸ ਨਾਲ ਝਗੜਾ ਨਾ ਕਰਨ। ਕੁਝ ਦਿਨਾਂ ਤੋਂ ਰੋਬਿਨ ਦਾ ਫੋਨ ਬੰਦ ਆ ਰਿਹਾ ਸੀ। ਹਰਵਿੰਦਰ ਮਿੰਟੀ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰੇ ਤਾਂ ਕਿ ਸਾਰੀ ਸੱਚਾਈ ਸਾਹਮਣੇ ਆ ਸਕੇ। ਓਧਰ ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ ਨੇ ਸ਼ਿਕਾਇਤ ਆਉਣ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜੇਕਰ ਸੁਸਾਈਡ ਵਿਚ ਕਿਸੇ ਦਾ ਹੱਥ ਨਿੱਕਲਿਆ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਤਵਾਰ ਨੂੰ 21 ਸਾਲ ਦੇ ਰੋਬਿਨ ਸ਼ਰਮਾ ਦੀ ਲਾਸ਼ ਉਸ ਦੇ ਕਮਰੇ 'ਚ ਲਟਕਦੀ ਮਿਲੀ ਸੀ। ਦੁਪਹਿਰ 4 ਵਜੇ ਰੋਬਿਨ ਦੀ ਮਾਸੀ ਘਰੇ ਆਈ ਤਾਂ ਲਾਸ਼ ਵੇਖ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ। ਰੋਬਿਨ 10ਵੀਂ ਕਲਾਸ ਵਿਚ ਪੜ੍ਹਦਾ ਸੀ ਅਤੇ ਚਰਚਾ ਸੀ ਕਿ ਰੋਬਿਨ ਨੇ ਮੈਥ ਸਬਜੈਕਟ ਦੀ ਕੰਪਾਰਟਮੈਂਟ ਕਲੀਅਰ ਨਾ ਹੋਣ ਕਾਰਨ ਸੁਸਾਈਡ ਕੀਤਾ ਹੈ। ਰੋਬਿਨ ਦੇ ਪਿਤਾ ਆਰਮੀ ਵਿਚ ਸਨ, ਜਿਨ੍ਹਾਂ ਦੀ ਕਾਫੀ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਰੋਬਿਨ ਦੀ ਮਾਂ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ ਹੈ।
ਸਿੱਧੂ ਵੱਲੋਂ ਸੀਲ ਕੀਤੀਆਂ ਨਾਜਾਇਜ਼ ਬਿਲਡਿੰਗਾਂ ਨੂੰ ਮੁੜ ਖੋਲ੍ਹੇਗਾ ਨਿਗਮ
NEXT STORY