ਜਲੰਧਰ (ਖੁਰਾਣਾ)— ਲੋਕ ਸਭਾ ਚੋਣਾਂ ਲਈ ਮਤਦਾਨ ਕਾਰਨ ਬੀਤੇ ਦਿਨ ਰੈਣਕ ਬਾਜ਼ਾਰ ਤੇ ਅੰਦਰੂਨੀ ਬਾਜ਼ਾਰਾਂ 'ਚ ਸੰਡੇ ਬਾਜ਼ਾਰ ਨਹੀਂ ਲੱਗਾ, ਜਿਸ ਕਾਰਨ ਪੂਰਾ ਦਿਨ ਬਾਜ਼ਾਰਾਂ ਵਿਚ ਸੰਨਾਟਾ ਰਿਹਾ। ਐਤਵਾਰ ਹੋਣ ਕਾਰਣ ਅਤੇ ਜ਼ਿਆਦਾਤਰ ਕਾਰੋਬਾਰ ਤੇ ਹੋਰ ਸੰਸਥਾਵਾਂ ਵਿਚ ਛੁੱਟੀ ਹੋਣ ਕਾਰਣ ਲੋਕ ਘਰਾਂ ਵਿਚ ਹੀ ਰਹੇ ਅਤੇ ਸਿਰਫ ਮਤਦਾਨ ਲਈ ਹੀ ਨਿਕਲੇ। ਜਿਹੜੇ ਬਾਜ਼ਾਰਾਂ ਵਿਚ ਐਤਵਾਰ ਦੇ ਦਿਨ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਸੀ, ਉਥੇ ਇਕ ਵੀ ਰੇਹੜੀ ਆਦਿ ਦਿਖਾਈ ਨਹੀਂ ਦਿੱਤੀ ਅਤੇ ਸ਼ਾਮ ਹੁੰਦੇ ਹੀ ਸ਼ਹਿਰ ਵਿਚ ਕੁਝ ਜਗ੍ਹਾ 'ਤੇ ਚਹਿਲ-ਪਹਿਲ ਸ਼ੁਰੂ ਹੋਈ। ਸ਼ਹਿਰ ਵਿਚ ਟ੍ਰੈਫਿਕ ਵੀ ਆਮ ਦਿਨਾਂ ਦੇ ਮੁਕਾਬਲੇ ਕਾਫੀ ਘੱਟ ਰਹੀ।
Punjab Wrap Up: ਪੜ੍ਹੋ 20 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
NEXT STORY