ਕਪੂਰਥਲਾ (ਜ. ਬ.)— ਸ਼ਿਵ ਸੈਨਾ (ਬਾਲ ਠਾਕਰੇ) ਵੱਲੋਂ ਸ਼ਿਵ ਸੈਨਾ ਆਗੂ ਤਰਸੇਮ ਲਾਲ, ਰਜਿੰਦਰ ਵਰਮਾ, ਇੰਦਰਪਾਲ ਮਨਚੰਦਾ, ਯੋਗੇਸ਼ ਸੋਨੀ, ਧਰਮਿੰਦਰ ਕਾਕਾ, ਲਵਲੇਸ਼ ਢੀਂਗਰਾ, ਸੁਰੇਸ਼ ਪਾਲੀ, ਬਲਬੀਰ (ਡੀ. ਸੀ.), ਸੰਨੀ ਸਹਿਗਲ ਦੀ ਅਗਵਾਈ 'ਚ 'ਪੰਜਾਬ ਕੇਸਰੀ ਗਰੁੱਪ' ਦੀ ਸਾਬਕਾ ਡਾਇਰੈਕਟਰ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਪਾਵਨ ਯਾਦ 'ਚ ਪ੍ਰਾਚੀਨ ਸ਼੍ਰੀ ਬਾਬਾ ਭੈਰੋਂ ਮੰਦਰ 'ਚ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ। ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਜਗਦੀਸ਼ ਕਟਾਰੀਆ ਨੇ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਅਤੇ ਪੁਸ਼ਪਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ 'ਅੰਮ੍ਰਿਤੀ ਗੁਣਾਂ' ਦਾ ਵਿਸ਼ਾਲ ਭੰਡਾਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਵ. ਸ਼੍ਰੀਮਤੀ ਚੋਪੜਾ ਜੀ ਵੱਲੋਂ ਆਪਣੇ ਪਰਿਵਾਰ ਦੇ ਦੋ ਜਾਂਬਾਜ਼ ਮੈਂਬਰਾਂ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਤੇ ਰਮੇਸ਼ ਜੀ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਆਪਣੀ ਸ਼ਹਾਦਤ ਦੇਣ ਦੇ ਬਾਅਦ ਵੀ ਆਪਣੇ ਪਤੀ ਤੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੈ ਚੋਪੜਾ ਜੀ ਦੇ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੇ ਹੋ ਕੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਨਿਰਸੁਆਰਥ ਭਾਵ ਨਾਲ ਬੇਸਹਾਰਿਆਂ ਤੇ ਲੋੜਵੰਦਾਂ ਆਦਿ ਦੇ ਨਿਭਾਈ ਗਈ ਅਨੁਸ਼ਾਸਿਤ, ਸ਼ਾਨਦਾਰ ਤੇ ਪ੍ਰਭਾਵਸ਼ਾਲੀ ਭੂਮਿਕਾ ਦੀ ਜਿੰਨਾ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਜੋ ਲੋਕ ਨਿਰਸੁਆਰਥ ਭਾਵ ਨਾਲ ਦੇਸ਼ ਤੇ ਜਨਤਾ ਦੀ ਭਲਾਈ ਦੇ ਲਈ ਕੰਮ ਕਰਦੇ, ਕਰਵਾਉਂਦੇ ਜਾਂ ਉਸ 'ਚ ਸਹਿਯੋਗ ਕਰਦੇ ਹਨ, ਉਹ ਹਮੇਸ਼ਾ ਦੇਸ਼ਵਾਸੀਆਂ ਦੇ ਦਿਲ-ਦਿਮਾਗ 'ਚ ਜਿੰਦਾ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਦੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਜੀ ਅਤੇ ਅਮਿਤ ਚੋਪੜਾ ਜੀ ਆਦਿ ਵੱਲੋਂ ਆਪਣੇ ਬਜ਼ੁਰਗਾਂ ਦੇ ਦੇਸ਼, ਧਰਮ, ਆਪਸੀ ਭਾਈਚਾਰੇ, ਧਰਮ ਨਿਰਪੱਖਤਾ ਅਤੇ ਸਮੁੱਚੀ ਮਾਨਵਤਾ ਆਦਿ ਦੇ ਹਿੱਤ 'ਚ ਅਧੂਰੇ ਸੁਨਹਿਰੀ ਸੁਪਨਿਆਂ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਲਈ ਕੀਤੀ ਜਾ ਰਹੀ ਦਿਨ-ਰਾਤ ਸਖਤ ਮਿਹਨਤ ਦਾ ਸ਼ਲਾਘਾਯੋਗ ਢੰਗ ਨਾਲ ਜਿੰਨਾ ਵੀ ਜ਼ਿਕਰ ਕੀਤਾ ਜਾਵੇ, ਘੱਟ ਹੈ। ਇਸ ਮੌਕੇ ਦਵਾਰਕਾ ਦਾਸ, ਅਸ਼ੋਕ ਭਗਤ, ਰਾਜੇਸ਼ ਕਨੌਜੀਆ (ਸ਼ੇਖੂਪੁਰ), ਕਰਨ ਜੰਗੀ, ਮੁਕੇਸ਼ ਕਸ਼ਅਪ, ਦੀਵਾਨ ਚੰਦ ਕਨੌਜੀਆ, ਕਾਂਗਰਸੀ ਸੀਨੀਅਰ ਆਗੂ ਰਾਜਾ ਗੁਰਪ੍ਰੀਤ ਸਿੰਘ (ਸੁਲਤਾਨਪੁਰ ਲੋਧੀ), ਮੋਨੂੰ ਕਸ਼ਅਪ, ਸਮਾਜ ਸੇਵਕ ਦਵਿੰਦਰ ਸ਼ਰਮਾ (ਸ਼ੇਖੂਪੁਰ), ਸੁਧੀਰ ਕਸ਼ਅਪ, ਬਬਲੂ ਕਨੌਜੀਆ, ਸ਼ਪਤ ਅਲੀ, ਤੋਹਿਤ ਖਾਨ, ਵਿਨੀਤ ਕੁਮਾਰ, ਪੁਸ਼ਕਰ ਆਦਿ ਨੇ 'ਪੰਜਾਬ ਕੇਸਰੀ ਗਰੁੱਪ' ਵੱਲੋਂ ਇਸ ਸਬੰਧੀ ਸ਼੍ਰੀ ਸੱਤ ਨਾਰਾਇਣ ਮੰਦਰ ਵਿਖੇ ਲਗਾਏ ਗਏ ਮੁਫਤ ਮੈਡੀਕਲ ਜਾਂਚ ਕੈਂਪ 'ਚ ਵੀ ਸ਼ਾਮਲ ਹੋਏ।
ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ 'ਚ ਕਰਵਾਈ ਮਾਤਾ ਦੀ ਚੌਕੀ
NEXT STORY