ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਸੂਬਾ ਸਰਕਾਰ, ਸਿਹਤ ਮੰਤਰੀ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਘੋਤੜਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ ਸਵੇਰੇ ਸੀ.ਐੱਚ.ਸੀ. ਟਾਂਡਾ ਵਿੱਚ ਬਣੇ ਕੋਵਿਡ -19 ਵੈਕਸੀਨ ਸੈਂਟਰ ਵਿੱਚ ਵੈਕਸੀਨ ਲਾਉਣ ਦੀ ਮੁਹਿੰਮ ਸ਼ੁਰੂ ਹੋ ਗਈ। ਐੱਸ.ਐੱਮ.ਓ. ਟਾਂਡਾ ਪ੍ਰੀਤ ਮਹਿੰਦਰ ਸਿੰਘ ਨੇ ਇਹ ਮੁਹਿੰਮ ਸ਼ੁਰੂ ਕਰਵਾਉਂਦੇ ਹੋਏ ਦੱਸਿਆ ਪਹਿਲੇ ਪੜਾਅ ਵਿੱਚ ਮੈਡੀਕਲ, ਪੈਰਾਮੈਡੀਕਲ ਸਟਾਫ, ਫਰੰਟ ਲਾਈਨ ਹੈਲਥ ਵਰਕਰਾਂ ਅਤੇ ਫਿਰ 50 ਸਾਲ ਤੋਂ ਉੱਪਰ ਅਤੇ ਕਿਸੇ ਗੰਭੀਰ ਬੀਮਾਰੀ ਨਾਲ ਗ੍ਰਸਤ ਵਿਆਕਤੀਆਂ ਨੂੰ ਵੈਕਸੀਨ ਦਿੱਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - Health Tips: ਸਵੇਰੇ ਉੱਠਦੇ ਸਾਰ ਕੀ ਤੁਹਾਡੇ ਮੂੰਹ ‘ਚੋਂ ਵੀ ਆਉਂਦੀ ਹੈ ‘ਬਦਬੂ’? ਜਾਣੋ ਕਾਰਨ ਅਤੇ ਘਰੇਲੂ ਨੁਸਖ਼ੇ
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ
ਉਨ੍ਹਾਂ ਕਿਹਾ ਕਿ ਅੱਜ ਡਾਕਟਰਾਂ ਅਤੇ ਸਟਾਫ਼ ਮੈਂਬਰਾਂ ਨੇ ਵੈਕਸੀਨ ਦਾ ਟੀਕਾ ਲੁਆਇਆ। ਬਾਅਦ ਵਿੱਚ ਆਮ ਜਨਤਾ ਨੂੰ ਵੈਕਸੀਨ ਦਿੱਤੀ ਜਾਵੇਗੀ। ਇਸ ਮੌਕੇ ਐੱਸ.ਐੱਮ.ਓ. ਡਾ.ਪ੍ਰੀਤ ਮਹਿੰਦਰ ਸਿੰਘ, ਡਾ.ਕੇ.ਆਰ. ਬਾਲੀ, ਡਾ.ਜੇ ਐੱਸ.ਗਿੱਲ, ਡਾ.ਕਰਮਜੀਤ ਸਿੰਘ, ਡਾ.ਬਲਜੀਤ ਕੌਰ, ਡਾ.ਲਖਵੀਰ ਸਿੰਘ, ਡਾ.ਕਰਨ ਵਿਰਕ, ਡਾ.ਰਵੀ ਕੁਮਾਰ, ਡਾ.ਅਮ੍ਰਿਤਜੋਤ ਸਿੰਘ, ਡਾ.ਪੁਸ਼ਤਿੰਦਰ ਸਿੰਘ, ਡਾ.ਮੀਨਾਕਸ਼ੀ ਸੈਣੀ, ਬੀ.ਈ.ਈ. ਅਵਤਾਰ ਸਿੰਘ, ਬਲਰਾਜ ਸਿੰਘ, ਕੁਲਵੀਰ ਸਿੰਘ, ਸਵਿੰਦਰ ਸਿੰਘ, ਗੁਰਜੀਤ ਸਿੰਘ, ਵਿਨੋਦ ਕੁਮਾਰ, ਹਰਿੰਦਰ ਸਿੰਘ, ਰਜਿੰਦਰ ਸਿੰਘ, ਜਗਤਾਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।
ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ
ਕਿਸਾਨੀ ਘੋਲ ਵਾਸਤੇ ਪਾਣੀ ਦੀਆਂ ਬੋਤਲਾਂ ਦਾ ਇਕ ਟਰੱਕ ਦਿੱਲੀ ਭੇਜਿਆ
NEXT STORY