ਮੇਹਟੀਆਣਾ, (ਸੰਜੀਵ)- ਬੀਤੀ ਦੇਰ ਰਾਤ ਹੁਸ਼ਿਆਰਪੁਰ-ਫਗਵਾਡ਼ਾ ਰੋਡ ਤੋਂ ਮੋਨਾ ਕਲਾਂ ਨੂੰ ਜਾਣ ਵਾਲੇ ਰਸਤੇ ’ਤੇ ਪੱਪੂ ਦੇ ਢਾਬੇ ਨੇਡ਼ੇ ਇਕ ਪਾਪੂਲਰਾਂ ਨਾਲ ਲੱਦੇ ਟਾਟਾ 407 ਦੇ ਇਨੋਵਾ ਉਪਰ ਪਲਟ ਜਾਣ ਦੀ ਖ਼ਬਰ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਨੋਵਾ ਨੰ. ਪੀ ਬੀ 08-ਬੀ ਟੀ-9000 ’ਚ ਲਗਭਗ ਅੱਧੀ ਦਰਜਨ ਲੋਕ ਪਿੰਡ ਹਰਮੋਏ ਤੋਂ ਜਲੰਧਰ ਜਾ ਰਹੇ ਸਨ ਕਿ ਰਸਤੇ ’ਚ ਪੱਪੂ ਦੇ ਢਾਬੇ ਦੇ ਪਿਛਲੇ ਪਾਸੇ ਇਕ ਟਾਟਾ 407 ਨੰ. ਪੀ ਬੀ- 32 ਬੀ-6939 ਜਿਸ ਵਿਚ ਵੱਢੇ ਪਾਪੂਲਰ ਦੇ ਦਰੱਖਤ ਲੱਦੇ ਹੋਏ ਸਨ, ਅਚਾਨਕ ਸੰਤੁਲਨ ਵਿਗਡ਼ਨ ਕਾਰਨ ਇਨੋਵਾ ਦੇ ਅਗਲੇ ਹਿੱਸੇ ਉੱਪਰ ਪਲਟ ਗਿਆ। ਹਾਦਸੇ ਵਿਚ ਇਨੋਵਾ ਸਵਾਰ ਵਾਲ-ਵਾਲ ਬਚੇ ਪਰ ਇਨੋਵਾ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਥਾਣਾ ਮੇਹਟੀਆਣਾ ਤੋਂ ਏ. ਐੱਸ. ਆਈ. ਯੋਗਰਾਜ ਸਿੰਘ ਅਤੇ ਹੌਲਦਾਰ ਮੋਹਣ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਕਾਰਨ ਠੱਪ ਹੋਈ ਆਵਾਜਾਈ ਬਹਾਲ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਨਕਾਬਪੋਸ਼ਾਂ ਪਿਸਤੌਲ ਦੀ ਨੋਕ ’ਤੇ ਲੁੱਟਿਆ ਸੁਨਿਆਰਾ
NEXT STORY